ਨਿਊਯਾਰਕ (ਏਜੰਸੀ) : ਵਿਗਿਆਨੀਆਂ ਨੇ ਪਹਿਲੀ ਵਾਰ ਇਕ ਤਾਰੇ ਦੇ ਚਾਰੇ ਪਾਸੇ ਪਾਣੀ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ। ਵੀ-883 ਓਰੀਓਨਿਸ ਨਾਂ ਦਾ ਇਹ ਤਾਰਾ ਫਿਲਹਾਲ ਨਿਰਮਾਣ ਦੇ ਦੌਰ ਵਿਚੋਂ ਲੰਘ ਰਿਹਾ ਹੈ। ਪੁਲਾੜ ਵਿਗਿਆਨੀਆਂ ਨੇ ਚਿੱਲੀ ਸਥਿਤ ਆਟਾਕਾਮਾ ਲਾਰਜ ਮਿਲੀਮੀਟਰ/ਸਬਮਿਲੀਮੀਟਰ ਏਰੇ (ਅਲਮਾ) ਦੀ ਮਦਦ ਨਾਲ ਇਸਦਾ ਪਤਾ ਲਗਾਇਆ ਹੈ। ਅਲਮਾ ਦੁਆਰਾ ਲਏ ਗਏ ਚਿੱਤਰ ਵਿਚ ਨੌਜਵਾਨ ਤਾਰੇ ਦੇ ਚੱਕਰ (ਡਿਸਕਸ) ਵਿਚ ਵਾਟਰ ਸਨੋਅ ਲਾਈਨ ਜਾਂ ਬਰਫ ਦੀ ਰੇਖਾ ਹੈ। ਇਸ ਨਾਲ ਡਿਸਕ ਵਿਚ ਤਾਪਮਾਨ ਦੇ ਕਾਫੀ ਘੱਟ ਹੋਣ ਦੀ ਪੁਸ਼ਟੀ ਹੋਈ ਹੈ। ਵਿਗਿਆਨੀਆਂ ਨੇ ਦੱਸਿਆ ਕਿ ਓਰੀਓਨਿਸ ਦੇ ਅੰਦਰੂਨੀ ਹਿੱਸੇ ਦਾ ਤਾਪਮਾਨ ਬਹੁਤ ਵੱਧ ਹੋਣ ਕਾਰਨ ਵਾਟਰ ਸਨੋਅ ਲਾਈਨ ਕੇਂਦਰ ਤੋਂ ਬਹੁਤ ਦੂਰ ਹੈ। ਧਮਾਕੇ ਕਾਰਨ ਇਹ ਤਾਰਾ ਬਹੁਤ ਚਮਕੀਲਾ ਹੈ। ਇਸਦਾ ਆਕਾਰ ਸੂਰਜ ਤੋਂ ਤੀਹ ਫੀਸਦੀ ਵੱਧ ਹੈ। ਹਾਲਾਂਕਿ ਓਰੀਓਨਿਸ ਸੂਰਜ ਦੀ ਤੁਲਨਾ ਵਿਚ 400 ਗੁਣ ਵੱਧ ਚਮਕੀਲਾ ਹੈ। ਦੱਸਣਯੋਗ ਹੈ ਕਿ ਨਿਰਮਾਣ ਦੀ ਸਥਿਤੀ ਵਿਚ ਤਾਰੇ ਵਿਚ ਧਮਾਕਾ ਹੁੰਦਾ ਹੈ ਜਿਸ ਕਾਰਨ ਇਸ ਦੇ ਚਾਰੇ ਪਾਸੇ ਚੱਕਰ ਦਾ ਨਿਰਮਾਣ ਹੁੰਦਾ ਹੈ। ਇਸ ਵਿਚ ਗੈਸ ਅਤੇ ਧੂੜ ਕਣ ਸ਼ਾਮਲ ਹੁੰਦੇ ਹਨ। ਇਸ ਨੂੰ ਪ੍ਰੋਟੋਪਲੈਨੇਟਰੀ ਡਿਸਕ ਵੀ ਕਹਿੰਦੇ ਹਨ।
![](https://punjabguardian.com/wp-content/uploads/2024/04/1.webp)
ਕੈਨੇਡਾ ‘ਚ ਵਾਈਟ ਰੌਕ ਬੀਚ ‘ਤੇ ਪੰਜਾਬੀ ਨੌਜਵਾਨ ਕਤਲ
ਸਰੀ ( ਗੁਰਬਾਜ ਸਿੰਘ ਬਰਾੜ ) ਸਰੀ ਨੇੜੇ ਵਾਈਟ ਰੌਕ ਬੀਚ ਤੇ ਇਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਇਹ ਵਾਰਦਾਤ