Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਸੰਯੁਕਤ ਰਾਸ਼ਟਰ ‘ਚ ਭਿੜੇ ਭਾਰਤ ਤੇ ਪਾਕਿ

By uscreative Published 2 min read

ਨਵੀਂ ਦਿੱਲੀ (ਏਜੰਸੀਆਂ): ਭਾਰਤ ਨੇ ਬੁਰਹਾਨ ਵਾਨੀ ਦਾ ਮੁੱਦਾ ਸੰਯੁਕਤ ਰਾਸ਼ਟਰ (ਯੂ.ਐਨ.) ਸਾਹਮਣੇ ਲਿਜਾਣ ਨੂੰ ਲੈ ਕੇ ਪਾਕਿਸਤਾਨ ਦੀ ੳਲੋਚਨਾ ਕੀਤੀ ਹੈ। ਭਾਰਤ ਨੇ ਯੂ.ਐਨ. ‘ਚ ਕਿਹਾ ਕਿ ਅੱਤਵਾਦ ਪਾਕਿਸਤਾਨ ਦੀ ਸਟੇਟ ਪਾਲਿਸੀ ਦਾ ਹਿੱਸਾ ਹੈ। ਉਹ ਅੱਤਵਾਦੀਆਂ ਦਾ ਗੁਣਗਾਣ ਕਰ ਰਿਹਾ ਹੈ। ਪਾਕਿਸਤਾਨ ਨੂੰ ਕਰੜੇ ਹੱਥੀਂ ਲੈਂਦਿਆਂ ਭਾਰਤ ਨੇ ਕਿਹਾ ਕਿ ਪਾਕਿਸਤਾਨ ਦੂਸਰੇ ਦੇਸ਼ ਦੇ ਲੋਕਾਂ ਨੂੰ ਦੇਸ਼ ਖਿਲਾਫ ਭੜਕਾ ਰਿਹਾ ਹੈ। ਕੱਲ 193 ਮੈਂਬਰੀ ਯੂ.ਐਨ. ਜਨਰਲ ਅਸੈਂਬਲੀ ‘ਚ ਮਨੁੱਖੀ ਅਧਿਕਾਰਾਂ ‘ਤੇ ਬਹਿਸ ਦੌਰਾਨ ਪਾਕਿਸਤਾਨ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ। ਯੂ.ਐਨ. ‘ਚ ਪਾਕਿਸਤਾਨ ਦੀ ਹਾਈ ਕਮਿਸ਼ਨਰ ਮਲੀਹਾ ਲੋਧੀ ਨੇ ਬੁਰਹਾਨ ਵਾਨੀ ਨੂੰ ਕਸ਼ਮੀਰ ਦਾ ਲੀਡਰ ਦੱਸਿਆ। ਲੋਧੀ ਨੇ ਬੁਰਹਾਨ ਦੇ ਐਨਕਾਉਂਟਰ ਨੂੰ ਐਕਸਟਾ ਜੁਡੀਸ਼ੀਅਲ ਕਿਲਿੰਗ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਆਰਮੀ ਨੇ ਉਸ ਨੂੰ ਮਾਰ ਦਿੱਤਾ। ਪਾਕਿਸਤਾਨ ਦੇ ਇਲਜ਼ਾਮਾਂ ‘ਤੇ ਯੂ.ਐਨ. ‘ਚ ਭਾਰਤ ਦੇ ਹਾਈ ਕਮਿਸ਼ਨਰ ਸੈਯਦ ਅਕਬਰੂਦੀਨ ਨੇ ਸਖਤ ਪ੍ਰਤੀਕਿਰਿਆ ਦਿੱਤੀ। ਉਨਾਂ ਕਿਹਾ, ਪਾਕਿਸਤਾਨ ਆਪਣਾ ਟਰੈਕ ਰਿਕਾਰਡ ਦੇਖੇ। ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਭਰੋਸੇ ‘ਚ ਲੈਣ ‘ਚ ਨਾਕਾਮ ਰਿਹਾ ਹੈ। ਪਾਕਿਸਤਾਨ ਹਮੇਸ਼ਾ ਗਲਤ ਨੀਅਤ ਨਾਲ ਸ਼ਰਮਨਾਕ ਕੋਸ਼ਿਸ਼ ਕਰਦਾ ਹੈ।ਬੁਹਰਾਨ ਵਾਨੀ ਦੇ ਐਨਕਾਉਂਟਰ ਦੇ ਸਿਲਸਲੇ ‘ਚ ਭਾਰਤ ਪਾਕਿ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਸੰਮਨ ਭੇਜ ਸਕਦਾ ਹੈ। ਇਸ ‘ਚ ਬਾਸਿਤ ਤੋਂ ਹਿਜਬੁਲ ਮੁਜਾਹਿਦੀਨ ਨਾਲ ਸਬੰਧਿਤ ਬੁਰਹਾਨ ਦੇ ਕਈ ਹਮਲਿਆਂ ‘ਚ ਸ਼ਾਮਲ ਹੋਣ ਦੇ ਸਬੂਤ ਮੰਗੇ ਹਨ। ਸੂਤਰਾਂ ਮੁਤਾਬਕ ਬੁਰਹਾਨ ਦੀ ਮੌਤ ਸਮੇਂ ਉਸ ‘ਤੇ 12 ਐਫਆਈਆਰ ਦਰਜ ਸਨ, ਜਿਨਾਂ ‘ਤੇ ਕਾਰਵਾਈ ਹੋਣੀ ਬਾਕੀ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp