Skip to content
Sunday, October 11, 2026 15°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਢਾਕਾ: ਬੰਗਲਾਦੇਸ਼ ਵਿੱਚ ‘ਨੈਸ਼ਨਲ ਸਿਟੀਜ਼ਨ ਪਾਰਟੀ’ ਦੇ ਕਨਵੀਨਰ ਨਾਹਿਦ ਇਸਲਾਮ ਨੇ ਗੰਗਾ…

By Admin Published 1 min read

ਢਾਕਾ: ਬੰਗਲਾਦੇਸ਼ ਵਿੱਚ ‘ਨੈਸ਼ਨਲ ਸਿਟੀਜ਼ਨ ਪਾਰਟੀ’ ਦੇ ਕਨਵੀਨਰ ਨਾਹਿਦ ਇਸਲਾਮ ਨੇ ਗੰਗਾ ਅਤੇ ਤੀਸਤਾ ਪਾਣੀ ਸਮਝੌਤਿਆਂ ਬਾਰੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਬੰਗਲਾਦੇਸ਼ ਨਾਲ ਦੋਸਤੀ ਚਾਹੁੰਦਾ ਹੈ, ਤਾਂ ਉਸ ਨੂੰ ਗੰਗਾ, ਤੀਸਤਾ ਅਤੇ ਹੋਰ ਸਾਂਝੇ ਦਰਿਆਵਾਂ ਵਿੱਚੋਂ ਪਾਣੀ ਦਾ ਨਿਰਪੱਖ ਹਿੱਸਾ ਯਕੀਨੀ ਬਣਾਉਣਾ ਪਵੇਗਾ। ਢਾਕਾ ਵਿੱਚ ‘ਅਬਰਾਰ ਫਹਾਦ ਮੈਮੋਰੀਅਲ ਕੌਂਸਲ’ ਵੱਲੋਂ ਆਯੋਜਿਤ ‘ਦਖਲ-ਅੰਦਾਜ਼ੀ ਵਿਰੋਧੀ ਲਹਿਰ’ (Anti-Aggression Movement) ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਾਲਾਂਕਿ ਬੰਗਲਾਦੇਸ਼ ਭਾਰਤ ਨਾਲ ਦੁਸ਼ਮਣੀ ਜਾਂ ਟਕੈਰਾਅ ਨਹੀਂ ਚਾਹੁੰਦਾ, ਪਰ ਕੋਈ ਵੀ ਅਰਥਪੂਰਨ ਰਿਸ਼ਤਾ ਆਪਸੀ ਸਤਿਕਾਰ, ਬਰਾਬਰੀ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ‘ਤੇ ਆਧਾਰਿਤ ਹੋਣਾ ਚਾਹੀਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp