ਪੱਤਰ ਪੇ੍ਰਰਕ, ਮਾਨਸਾ : ਐਂਟੀ- ਡੇਂਗੂ ਕੰਪੇਨ “ਹਰ ਸ਼ੁਕਰਵਾਰ ਡੇਂਗੂ ਤੇ ਵਾਰ ਸਲਮ ਏਰੀਏ ਅਤੇ ਕੰਸਟ੍ਕਸ਼ਨ ਸਾਈਟਾਂ ‘ਤੇ ਜਾਗਰੂਕਤਾ ਫ਼ੈਲਾਉਣ ਲਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ ਅਨੁਸਾਰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਰਸ਼ਦੀਪ ਸਿੰਘ, ਸੰਤੋਸ਼ ਭਾਰਤੀ ਐਪੀਡੀਮੋਲੋਜਿਸਟ ਅਤੇ ਗੁਰਜੰਟ ਸਿੰਘ ਏਐਮਓ ਦੀ ਅਗਵਾਈ ਵਿੱਚ ਸਿਹਤ ਟੀਮਾਂ ਆਪਣੇ ਆਪਣੇ ਏਰੀਏ ਵਿੱਚ ਜਾਗਰੂਕਤਾ ਸਰਵੇ ਕਰ ਰਹੀਆਂ ਹਨ। ਸਿਹਤ ਬਲਾਕ ਖਿਆਲਾ ਕਲਾਂ ਅਤੇ ਬੁਢਲਾਡਾ ਵਿੱਚ ਐਸਐਮਓ ਡਾ. ਹਰਦੀਪ ਸ਼ਰਮਾ ਅਤੇ ਡਾ. ਗੁਰਚੇਤਨ ਪ੍ਰਕਾਸ਼ ਦੀ ਰਹਿਨੁਮਾਈ ਹੇਠ ਸਿਹਤ ਕਰਮਚਾਰੀਆਂ ਨੇ ਨੰਗਲ ਕਲਾਂ, ਅਕਲੀਆ, ਜੋਗਾ, ਖਿਆਲਾ ਕਲਾਂ, ਮਲਿਕਪੁਰ, ਮੱਤੀ, ਨਰਿੰਦਰਪਾਲ, ਧਲੇਵਾਂ, ਭੀਖੀ, ਉੱਭਾ, ਮਾਨਸਾ ਕੈਂਚੀਆਂ, ਸੱਦਾ ਸਿੰਘ ਵਾਲਾ, ਦਲੇਲ ਸਿੰਘ ਵਾਲਾ, ਭੈਣੀ ਬਾਘਾ, ਖੋਖਰ, ਬਰ੍ਹੇ ਮੰਢਾਲੀ ਆਦਿ ਪਿੰਡਾਂ ਵਿੱਚ ਸਿਹਤ ਕਰਮਚਾਰੀਆਂ ਨੇ ਪਾਣੀ ਦੇ ਸਰੋਤ ਚੈੱਕ ਕੀਤੇ। ਲੋਕਾਂ ਨੂੰ ਜਾਗਰੂਕ ਕਰਦਿਆਂ ਜਾਣਕਾਰੀ ਦਿੱਤੀ ਅਤੇ ਜਾਗਰੂਕਤਾ ਪੈਂਫਲਿਟ ਵੰਡੇ। ਸਿਹਤ ਸੁਪਰਵਾਈਜ਼ਰ ਖੁਸ਼ਵਿੰਦਰ ਸਿੰਘ ਨੇ ਡੇਂਗੂ ਬੁਖਾਰ ਦੇ ਲੱਛਣਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਿੱਚ ਤੇਜ਼ ਬੁਖਾਰ ਤੇ ਸਿਰ ਦਰਦ, ਮਾਸਪੇਸ਼ੀਆਂ ‘ਚ ਦਰਦ, ਚਮੜੀ ਤੋਂ ਦਾਣੇ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆਂ ਤੇ ਨੱਕ ਵਿੱਚੋਂ ਖੂਨ ਵਗਣਾ ਆਦਿ ਇਸ ਦੇ ਲੱਛਣ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਬੁਖਾਰ ਹੋਵੇ ਤਾਂ ਟੈਸਟ ਕਰਵਾ ਕੇ ਹੀ ਦਵਾਈ ਲਈ ਜਾਵੇ। ਆਪਣੇ ਘਰੇਲੂ ਨੁਸਖੇ ਨਹੀਂ ਕਰਨੇ ਚਾਹੀਦੇ। ਇਸ ਬਿਮਾਰੀ ਦੇ ਟੈਸਟ, ਇਲਾਜ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲਬਧ ਹਨ। ਇਸ ਮੌਕੇ ਗੁਰਜੰਟ ਸਿੰਘ ਸਿਹਤ ਸੁਪਰਵਾਈਜ਼ਰ ਨੇ ਕਿਹਾ ਕਿ ਡੇਂਗੂ ਤੋਂ ਬੱਚਣ ਲਈ ਹਫ਼ਤੇ ‘ਚ ਇਕ ਵਾਰ ਕੂਲਰਾਂ ਦਾ ਪਾਣੀ ਪੂਰ੍ਹੀ ਤਰ੍ਹਾਂ ਕੱਢ, ਸਾਫ਼ ਕਰ ਿਫ਼ਰ ਪਾਣੀ ਭਰਿਆ ਜਾਵੇ। ਵਾਧੂ ਪਏ ਬਰਤਨਾਂ, ਟਾਇਰਾਂ, ਗਮਲਿਆਂ, ਡਰੰਮਾਂ ਆਦਿ ਵਿੱਚ ਪਾਣੀ ਇੱਕਠਾ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਸਿਹਤ ਸੁਪਰਵਾਈਜ਼ਰ ਜਗਦੀਸ਼ ਸਿੰਘ, ਸੁਖਪਾਲ ਸਿੰਘ, ਸਰਬਜੀਤ ਸਿੰਘ , ਗੁਰਦੀਪ ਸਿੰਘ, ਅਸ਼ਵਨੀ ਕੁਮਾਰ, ਭੁਪਿੰਦਰ ਕੁਮਾਰ ਸਿਹਤ ਕਰਮਚਾਰੀ ਲਖਵੀਰ ਸਿੰਘ, ਮਲਕੀਅਤ ਸਿੰਘ, ਸੁਖਵਿੰਦਰ ਸਿੰਘ, ਭੋਲਾ ਸਿੰਘ, ਗੁਰਪ੍ਰਰੀਤ ਸਿੰਘ, ਜਰਨੈਲ ਸਿੰਘ, ਸੁਖਵੀਰ ਸਿੰਘ, ਰਵਿੰਦਰ ਕੁਮਾਰ, ਮਨੋਜ ਕੁਮਾਰ, ਗੁਰਦਰਸ਼ਨ ਸਿੰਘ, ਲਵਦੀਪ ਸਿੰਘ, ਗੁਰਦੀਪ ਸਿੰਘ, ਨਿਰਭੈ ਸਿੰਘ, ਨਵਦੀਪ ਕਾਠ, ਰਾਹੁਲ ਕੁਮਾਰ ਤੋਂ ਇਲਾਵਾ ਸੀਐੱਚਓਜ਼, ਏਐਨਐਮਜ਼ ਅਤੇ ਆਸ਼ਾ ਵਰਕਰਾਂ ਹਾਜ਼ਰ ਸਨ।
ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ
50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ


