ਰਾਜ ਕੁਮਾਰ ਨੰਗਲ, ਫਿਲੌਰ : ਡੀਆਰਵੀ ਡੀਏਵੀ ਸ਼ਤਾਬਦੀ ਪਬਲਿਕ ਸਕੂਲ ਵਿਖੇ ਲਿਟਰੇਰੀ ਕਲੱਬ ਵੱਲੋਂ ਹਿੰਦੀ ਦਿਵਸ ਹਫ਼ਤਾ ਮਨਾਇਆ ਗਿਆ। ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਛੋਟੇ ਵਿਦਿਆਰਥੀਆਂ ਨੇ ਕਹਾਣੀ ਪੜ੍ਹਨ ਮੁਕਾਬਲੇ ਤੋਂ ਹਿੰਦੀ ਦੀ ਮਹੱਤਤਾ ਨੂੰ ਦਰਸਾਇਆ।

ਹਿੰਦੀ ਦਿਵਸ ਦੀ ਯਾਦ ਵਿਚ ਵਿਸ਼ੇਸ਼ ਪ੍ਰਰਾਰਥਨਾ ਸਭਾ ਕਰਵਾਈ ਗਈ ਜਿਸ ‘ਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਹਿੰਦੀ ਭਾਸ਼ਾ ਦੇ ਰੰਗ ‘ਚ ਰੰਗਿਆ ਗਿਆ। ਵਿਦਿਆਰਥੀਆਂ ਵੱਲੋਂ ਪੋਸਟਰ ਬਣਾ ਕੇ, ਸਲੋਗਨ ਰਾਈਟਿੰਗ ਦੀਆਂ ਵੱਖ-ਵੱਖ ਗਤੀਵਿਧੀਆਂ ਰਾਹੀਂ ਡਿਸਪਲੇਅ ਬੋਰਡ ਵੀ ਤਿਆਰ ਕੀਤੇ ਗਏ। ਪਿੰ੍ਸੀਪਲ ਯੋਗੇਸ਼ ਗੰਭੀਰ ਨੇ ਵੀ ਵਿਦਿਆਰਥੀਆਂ ਨੂੰ ਆਪਣੀ ਰਾਜ ਭਾਸ਼ਾ ਹਿੰਦੀ ਅਪਨਾਉਣ ਲਈ ਪੇ੍ਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਭਾਸ਼ਾ ਹੀ ਸੰਚਾਰ ਦਾ ਇਕੋ-ਇਕ ਸਾਧਨ ਹੈ, ਜੋ ਸਾਨੂੰ ਏਕਤਾ ਦਾ ਸੂਤਰ ਦੱਸਦੇ ਹਨ, ਇਸ ਲਈ ਸਾਨੂੰ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ।