ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਦੀ ਮਾਨਸਿਕ ਹਾਲਤ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਇਸ ਵਿਚਾਲੇ ਵਾਈਟ ਹਾਊਸ ਨੇ ਕਿਹਾ ਹੈ ਕਿ ਡੋਨਲਡ ਟ੍ਰੰਪ ਦੀ ਇਸ ਹਫ਼ਤੇ ਹੋਣ ਵਾਲੀ ਮੈਡੀਕਲ ਜਾਂਚ ਵਿੱਚ ਮੈਂਟਲ ਹੈਲਥ ਦੀ ਜਾਂਚ ਸ਼ਾਮਲ ਨਹੀਂ ਹੋਵੇਗੀ। ਇਸ ਬਾਰੇ ਸਵਾਲ ਪੁੱਛੇ ਜਾਣ ‘ਤੇ ਬੁਲਾਰੇ ਨੇ ਇਹ ਜਵਾਬ ਦਿੱਤਾ।
ਵਾਈਟ ਹਾਊਸ ਦੇ ਬੁਲਾਰੇ ਗਿਡਲੇ ਨੇ ਏਅਰ ਫੋਰਸ-1 ਜਹਾਜ਼ ਵਿੱਚ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਉਹ ਬੜੇ ਸਮਝਦਾਰ ਹਨ। ਟ੍ਰੰਪ ਦੀ ਸ਼ੁੱਕਰਵਾਰ ਨੂੰ ਵਾਲਟਰ ਰੀਡ ਫ਼ੌਜੀ ਹਸਪਤਾਲ ਵਿੱਚ ਮੈਡੀਕਲ ਜਾਂਚ ਹੋਣੀ ਹੈ। ਇਸ ਦੀ ਰਿਪੋਰਟ ਜਨਤਕ ਕੀਤੀ ਜਾਵੇਗੀ। ਸਾਲ 2016 ਵਿੱਚ ਰਾਸ਼ਟਰਪਤੀ ਚੋਣਾਂ ਦੌਰਾਨ 71 ਸਾਲ ਦੇ ਟ੍ਰੰਪ ਨੇ ਆਪਣੇ ਡਾਕਟਰ ਹੈਰਲਡ ਦੀ ਇੱਕ ਚਿੱਠੀ ਜਨਤਕ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਉਨ੍ਹਾਂ ਦੀ ਹੈਲਥ ਬੜੀ ਚੰਗੀ ਹੈ।
ਹੁਣੇ ਜਿਹੇ ਛਪੀ ਕਿਤਾਬ ਵਿੱਚ ਡੋਨਲਡ ਟ੍ਰੰਪ ਦੀ ਮੈਨਟਲ ਹੈਲਥ ਨੂੰ ਲੈ ਕੇ ਸ਼ੰਕਾਵਾਂ ਪ੍ਰਗਟਾਈਆਂ ਗਈਆਂ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਟ੍ਰੰਪ ਨੇ ਟਵਿੱਟਰ ਰਾਹੀਂ ਆਪਣੇ ਆਪ ਨੂੰ ਚੰਗਾ ਤੇ ਹੁਸ਼ਿਆਰ ਇਨਸਾਨ ਦੱਸਿਆ ਸੀ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


