-ਕਿਹਾ, ਸਿਹਤ ਵਿਭਾਗ ਮਿਸ਼ਨ ਇੰਦਰਧਨੁਸ਼ ਦੀ ਕਾਮਯਾਬੀ ਲਈ ਤਤਪਰ

ਜਸਪਾਲ ਸਿੰਘ ਜੱਸੀ, ਤਰਨਤਾਰਨ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਗੁਰਪ੍ਰਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਤਰਨਤਾਰਨ ਮਿਸ਼ਨ ਇੰਦਰਧਨੁਸ਼ ਦੀ ਕਾਮਯਾਬੀ ਲਈ ਤਤਪਰ ਹੈ।

ਇਸੇ ਆਸ਼ੇ ਦੀ ਪੂਰਤੀ ਲਈ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਵੱਲੋਂ ਮਿਸ਼ਨ ਇੰਦਰਧਨੁੁਸ਼ ਦੀ ਕਾਮਯਾਬੀ ਲਈ ਅੱਜ ਜ਼ਿਲ੍ਹੇ ਭਰ ਦੇ ਸਲੱਮ ਖੇਤਰ ਜਿਨ੍ਹਾਂ ਵਿਚ ਮੁਹੱਲਾ ਨਾਨਕਸਰ, ਰੇਲਵੇ ਸਟੇਸ਼ਨ ਦੀਆਂ ਝੁੱਗੀਆਂ, ਸੀਐੱਚਸੀ ਘਰਿਆਲਾ ਦੇ ਸਲੱਮ ਏਰੀਆ ਬੋਪਾਰਾਏ, ਪੰਜਵੜ੍ਹ, ਝਬਾਲ ਅਤੇ ਤਰਨਤਾਰਨ ਸ਼ਹਿਰ ਦੇ ਆਲੇ ਦੁਆਲੇ ਦੀਆਂ ਝੁੱਗੀਆਂ, ਝੌਂਪੜੀਆਂ, ਹਾਈ ਰਿਸਕ ਏਰੀਆ, ਸਲਮ ਏਰੀਆ ਵਿਚ ਜਾ ਕੇ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਟੀਕਾਕਰਨ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਸਬੰਧਤ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਬੱਚੇ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਦਾ ਵੈਕਸੀਨੇਸ਼ਨ ਪੂਰਾ ਕਰਵਾਇਆ ਜਾਵੇ ਅਤੇ ਯੂ-ਵਿਨ ਪੋਰਟਲ ‘ਤੇ ਆਨਲਾਈਨ ਕੀਤਾ ਜਾਵੇ। ਇਸ ਦੌਰਾਨ ਵਿਸ਼ਵ ਸਿਹਤ ਸੰਸਥਾ ਵੱਲੋਂ ਡਾ. ਇਸ਼ਤਾ ਅਤੇ ਟੀਮ ਨੇ ਵੀ ਮਿਸ਼ਨ ਇੰਦਰਧਨੁਸ਼ ਦੀ ਵੈਕਰੀਫਿਕੇਸ਼ਨ ਕੀਤੀ ਅਤੇ ਸਾਰਾ ਕੰਮ ਸਹੀ ਪਾਇਆ ਗਿਆ।