ਸੁਖਦੇਵ ਗਰਗ, ਜਗਰਾਓਂ : ਪੀਡੀ ਜੈਨ ਚੈਰੀਟੇਬਲ ਟਰੱਸਟ ਵੱਲੋਂ ਸ਼ਨਿੱਚਰਵਾਰ ਨੂੰ ਕਰਵਾਏ 9ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਵਿਖੇ ਕੁਸ਼ਟ ਆਸ਼ਰਮ ਦੇ 35 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਚੇਅਰਮੈਨ ਰਾਜਿੰਦਰ ਜੈਨ ਨੇ ਆਪਣੇ ਪਿਤਾ ਸਵਰਗਵਾਸੀ ਦਇਆ ਚੰਦ ਜੈਨ ਦੀ ਸਾਲਾਨਾ ਬਰਸੀ ‘ਤੇ ਕੁਸ਼ਟ ਆਸ਼ਰਮ ਦੇ 35 ਪਰਿਵਾਰਾਂ ਨੂੰ ਰਾਸ਼ਨ ਵੰਡਿਆ।

ਇਸ ਮੌਕੇ ਏਐੱਸ ਆਟੋਮੋਬਾਈਲ ਦੇ ਐੱਮਡੀ ਗੁਰਿੰਦਰ ਸਿੰਘ ਸਿੱਧੂ, ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਭੱਲਾ, ਕੈਪਟਨ ਨਰੇਸ਼ ਵਰਮਾ, ਸ਼ਸ਼ੀ ਭੂਸ਼ਣ ਜੈਨ, ਕੰਚਨ ਗੁਪਤਾ, ਪਿੰ੍ਸੀਪਲ ਚਰਨਜੀਤ ਸਿੰਘ ਭੰਡਾਰੀ, ਦਿਨੇਸ਼ ਜੈਨ, ਰਾਮੇਸ਼ ਜੈਨ ਤੇ ਦਿਨੇਸ਼ ਯਾਦਵ ਆਦਿ ਹਾਜ਼ਰ ਸਨ।