ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਮਹੰਤ ਜੋਗਿੰਦਰ ਦਾਸ ਯਾਦਗਾਰੀ ਸੁਸਾਇਟੀ ਪਿੰਡ ਮੁੱਲਾਂਪੁਰ ਵੱਲੋਂ ਤਪੱਸਵੀ ਮਹੰਤ ਜੋਗਿੰਦਰ ਦਾਸ ਡੇਰਾ ਬਗੀਚੀ ਵਾਲਿਆਂ ਦੀ ਤੀਜੀ ਬਰਸੀ ਸ਼ਰਧਾ ਨਾਲ ਮਨਾਈ। ਸਵੇਰੇ ਹਵਨ ਦੀ ਰਸਮ ਮਹੰਤ ਦਾਸ ਤਪਾ ਵਾਲੇ, ਸੰਤ ਜੂਪੇ ਸ਼ਾਹ ਬਾਬਾ ਰੋਡੂ ਸ਼ਾਹ ਵਾਲੇ, ਮਹੰਤ ਸਵਰਨ ਦਾਸ ਡੇਰਾ ਬਗੀਚੀ, ਬਾਬਾ ਹਰੀ ਦਾਸ ਤੇ ਮਹੰਤ ਉੱਤਮ ਦਾਸ ਵੱਲੋਂ ਕੀਤੀ ਗਈ। ਗਿਆਨੀ ਸੁਖਚੈਨ ਸਿੰਘ ਸ਼ਕਰ ਵਾਲਿਆਂ ਦੇ ਢਾਡੀ ਜਥੇ ਨੇ ਸੰਤ ਸ਼ਬਦ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਤੇ ਮਹੰਤ ਜੋਗਿੰਦਰ ਦਾਸ ਦੇ ਜੀਵਨ ਬਾਰੇ ਚਾਨਣਾ ਪਾਇਆ।

ਮਹੰਤ ਭਗਵਾਨ ਦਾਸ ਮਹੰਤ ਜੋਗਿੰਦਰ ਦਾਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਉਨ੍ਹਾਂ ਵੱਲੋਂ ਦੱਸੇ ਸੱਚ ਦੇ ਮਾਰਗ ‘ਤੇ ਚੱਲਣ ਦੀ ਲੋੜ ਹੈ। ਮੁੱਖ ਸੇਵਾਦਾਰ ਸਿਕੰਦਰ ਸਿੰਘ ਧਨੋਆ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਬਲਬੀਰ ਸਿੰਘ ਗਿੱਲ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਕਰਨੈਲ ਸਿੰਘ ਗਿੱਲ, ਅਕਾਲੀ ਬਲਵੰਤ ਸਿੰਘ ਧਨੋਆ, ਸਰਪੰਚ ਜਗਦੀਸ਼ ਸਿੰਘ ਪਮਾਲ, ਜਸ਼ਨ ਗਿੱਲ, ਸੁਰੇਸ਼ ਕੁਮਾਰ, ਸ਼ਾਮ ਲਾਲ ਅਰੋੜਾ, ਬੌਬੀ ਅਰੋੜਾ, ਉਜਾਗਰ ਸਿੰਘ ਗਿੱਲ, ਬਾਬਾ ਤੇਜਾ ਸਿੰਘ, ਗੁਰਬਖਸ਼ ਸਿੰਘ, ਬਲਜੀਤ ਸਿੰਘ, ਰਮੇਸ਼ ਮੰਡਿਆਣੀ, ਗੁਰਪ੍ਰਰੀਤ ਸਿੰਘ ਸੋਨੂੰ, ਪ੍ਰਧਾਨ ਭਾਗ ਸਿੰਘ, ਮਾਸਟਰ ਜਗਦੀਸ਼ ਸਿੰਘ, ਹਰਬੰਤ ਸਿੰਘ, ਅਮਰ ਸਿੰਘ, ਜੋਧ ਸਿੰਘ ਗਿੱਲ ਤੇ ਦਲਬੀਰ ਸਿੰਘ ਨੀਟੂ ਆਦਿ ਹਾਜ਼ਰ ਸਨ।