ਸਟਾਫ ਰਿਪੋਰਟਰ, ਖੰਨਾ : ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਅਮਨ ਫੀਡ ਦਾ ਮਾਲਕ ਅਨਿਲ ਅਗਰਵਾਲ ਵੱਲੋਂ ਏਐੱਸ ਕਾਲਜ ਖੰਨਾ ਦੇ ਵਣਜ ਵਿਭਾਗ ਦੀ ਟਾਇਲਸ ਦੀ ਫਲੋਰਿੰਗ ਲਈ ਮਾਲੀ ਮਦਦ ਦਾ ਐਲਾਨ ਕੀਤਾ। ਕਾਲਜ ਸਕੱਤਰ ਤੇਜਿੰਦਰ ਸ਼ਰਮਾ ਨੇ ਉਨ੍ਹਾਂ ਨੂੰ ਇਸ ਨੇਕ ਕਾਰਜ ਲਈ ਪੇ੍ਰਿਤ ਕੀਤਾ।

ਅਨਿਲ ਕੁਮਾਰ ਅਗਰਵਾਲ ਦਾ ਸਵਾਗਤ ਕਾਰਜਕਾਰੀ ਕਾਲਜ ਸਕੱਤਰ ਤੇਜਿੰਦਰ ਸ਼ਰਮਾ, ਪਿੰ੍ਸੀਪਲ ਡਾ. ਕੇਕੇ ਸ਼ਰਮਾ ਨੇ ਕੀਤਾ। ਜਾਣਕਾਰੀ ਦਿੰਦਿਆਂ ਡਾ. ਕੇਕੇ ਸ਼ਰਮਾ ਨੇ ਦੱਸਿਆ ਅਨਿਲ ਅਗਰਵਾਲ ਨੇ 1993 ‘ਚ ਬੀਕਾਮ ਪਾਸ ਕੀਤਾ। ਉਨ੍ਹਾਂ ਆਪਣੇ ਕਾਲਜ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਕਾਲਜ ਲਈ ਦਾਨ ਰਾਸ਼ੀ ਦੇਣ ਦਾ ਐਲਾਨ ਕੀਤਾ ਤੇ ਕਾਲਜ ਦੇ ਕੰਮਾਂ ‘ਚ ਪੂਰਾ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ। ਇਸ ‘ਤੇ ਕਾਮਰਸ ਵਿਭਾਗ ਦੇ ਫੈਕਲਟੀ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸੁਸ਼ੀਲ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਬਰਿੰਦਰਪਾਲ ਡੈਵਿਟ ਤੇ ਕਾਲਜ ਸਕੱਤਰ ਤਜਿੰਦਰ ਸ਼ਰਮਾ ਨੇ ਸਹਾਇਤਾ ਰਾਸ਼ੀ ਦੇਣ ‘ਤੇ ਅਨਿਲ ਅਗਰਵਾਲ ਦਾ ਧੰਨਵਾਦ ਕੀਤਾ।