Ad-Time-For-Vacation.png

ਟਰੰਪ ਵੱਲੋਂ ਹਿੰਦੂ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ

ਵਾਸ਼ਿੰਗਟਨ:-ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ (70) ਨੇ ਹਿੰਦੂ ਭਾਈਚਾਰੇ ਵੱਲੋਂ ਆਲਮੀ ਸੱਭਿਅਤਾ ਅਤੇ ਅਮਰੀਕੀ ਸਭਿਆਚਾਰ ‘ਚ ਪਾਏ ਗਏ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਅਗਲੇ ਮਹੀਨੇ ਨਿਊਜਰਸੀ ‘ਚ ਭਾਰਤੀ-ਅਮਰੀਕੀ ਸਮਾਗਮ ਨੂੰ ਸੰਬੋਧਨ ਕਰਨ ਦੀ ਤਸਦੀਕ ਕੀਤੀ ਹੈ ਜਿਸ ਦਾ ਫਾਇਦਾ ਇਸਲਾਮਿਕ ਅਤਿਵਾਦ ਦੇ ਦੁਨੀਆਂ ਭਰ ਦੇ ਪੀੜਤਾਂ ਨੂੰ ਮਿਲੇਗਾ। ਟਰੰਪ ਨੇ ਆਪਣੇ ਬਿਆਨ ‘ਚ ਕਿਹਾ,”ਅਸੀਂ ਆਪਣੇ ਮੁਕਤ ਉੱਦਮ, ਸਖ਼ਤ ਮਿਹਨਤ, ਪਰਿਵਾਰਕ ਕਦਰਾਂ ਕੀਮਤਾਂ ਅਤੇ ਮਜ਼ਬੂਤ ਅਮਰੀਕੀ ਵਿਦੇਸ਼ ਨੀਤੀ ਰਾਹੀਂ ਸਾਂਝ ਵਧਾਉਣਾ ਚਾਹੁੰਦੇ ਹਾਂ।” ਉਨ੍ਹਾਂ 24 ਸਕਿੰਟਾਂ ਦੇ ਵੀਡੀਓ ਸੁਨੇਹੇ ਰਾਹੀਂ ਭਾਰਤੀ-ਅਮਰੀਕੀਆਂ ਨੂੰ 15 ਅਕਤੂਬਰ ਨੂੰ ਪ੍ਰੋਗਰਾਮ ‘ਚ ਹਾਜ਼ਰ ਰਹਿਣ ਦਾ ਸੱਦਾ ਦਿੱਤਾ ਹੈ। ਟਰੰਪ ਦੀ ਪ੍ਰਚਾਰ ਮੁਹਿੰਮ ਮੁਤਾਬਿਕ ਦਿਨ ਭਰ ਚਲਣ ਵਾਲੇ ਇਸ ਪ੍ਰੋਗਰਾਮ ‘ਚ ਬਾਲੀਵੁੱਡ ਦੇ ਕਲਾਕਾਰਾਂ, ਡਾਂਸਰਾਂ ਅਤੇ ਗਾਇਕਾਂ ਨੂੰ ਵੀ ਸੱਦਾ ਭੇਜਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਹਿੰਦੂ ਸੰਤਾਂ ਅਤੇ ਹੋਰ ਆਗੂਆਂ ਨੂੰ ਵੀ ਪ੍ਰੋਗਰਾਮ ਲਈ ਸੁਨੇਹੇ ਭੇਜੇ ਗਏ ਹਨ।

‘ਅਤਿਵਾਦ ਖ਼ਿਲਾਫ਼ ਮਨੁੱਖੀ ਏਕਤਾ’ ਨਾਮ ਦੇ ਇਸ ਪ੍ਰੋਗਰਾਮ ਦਾ ਪ੍ਰਬੰਧ ਰਿਪਬਲਿਕਨ ਹਿੰਦੂ ਕੁਲੀਸ਼ਨ ਵੱਲੋਂ ਕੀਤਾ ਗਿਆ ਹੈ ਜਿਸ ਦੇ ਮੋਢੀ ਸ਼ਲਭ ਕੁਮਾਰ ਹਨ ਜੋ ਇਲੀਨੌਇ ਦੇ ਰਹਿਣ ਵਾਲੇ ਹਨ। ਰਾਸ਼ਟਰਪਤੀ ਅਹੁਦੇ ਲਈ ਪਿਛਲੀਆਂ ਦੋ ਚੋਣਾਂ ‘ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਉਮੀਦਵਾਰ ਨੇ ਭਾਰਤੀ-ਅਮਰੀਕੀ ਪ੍ਰੋਗਰਾਮ ‘ਚ ਸ਼ਾਮਲ ਨੂੰ ਮਨਜ਼ੂਰੀ ਦਿੱਤੀ ਹੈ। ਟਰੰਪ ਦੇ ਇਸ ਫ਼ੈਸਲੇ ਨੂੰ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਟਰੰਪ ਦੀ ਏਸ਼ੀਅਨ ਪੈਸੇਫਿਕ ਅਮਰੀਕੀ ਸਲਾਹਕਾਰ ਕਮੇਟੀ ‘ਚ ਭਾਰਤੀ ਵੀ ਸ਼ਾਮਲ: ਡੋਨਲਡ ਟਰੰਪ ਨੇ ਆਪਣੀ ਏਸ਼ੀਅਨ ਪੈਸੇਫਿਕ ਅਮਰੀਕੀ ਸਲਾਹਕਾਰ ਕਮੇਟੀ ਚ ਭਾਰਤੀ-ਅਮਰੀਕੀਆਂ ਨੂੰ ਵੀ ਸ਼ਾਮਲ ਕੀਤਾ ਹੈ। ਕਮੇਟੀ ਚ 30 ਮੈਂਬਰ ਸ਼ਾਮਲ ਹਨ ਜਿਨ੍ਹਾਂ ਵਿੱਚ ਵਰਜੀਨੀਆ ਦੇ ਪੁਨੀਤ ਆਹਲੂਵਾਲੀਆ, ਕੈਲੀਫੋਰਨੀਆ ਦੇ ਕੇ ਵੀ ਕੁਮਾਰ ਅਤੇ ਇਲੀਨੌਇ ਦੇ ਸ਼ਲਭ ਕੁਮਾਰ ਨੂੰ ਵੀ ਲਿਆ ਗਿਆ ਹੈ। ਸ਼ਲਭ ਕੁਮਾਰ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਜੇਤੂ ਬਣਨਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.