Skip to content
Tuesday, October 27, 2026 8°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਪਾਕਿਸਤਾਨ ਖ਼ਿਲਾਫ਼ ਅਮਰੀਕਾ ‘ਚ ਭਾਰਤੀਆਂ ਦੀ ਮੁਹਿੰਮ

By Admin Published 1 min read

ਵਾਸ਼ਿੰਗਟਨ : ਉੜੀ ਵਿਚ ਦਹਿਸ਼ਤਗਰਦ ਹਮਲੇ ਤੋਂ ਬਾਅਦ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਕਰਾਰ ਦੇਣ ਦੇ ਲਈ ਮੁਹਿੰਮ ਛੇੜ ਦਿੱਤੀ ਹੈ। ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਹਸਤਾਖ਼ਰ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿਚ 1 ਲੱਖ ਦਸਤਖ਼ਤ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ।

ਇਹ ਆਨਲਾਈਨ ਪਟੀਸ਼ਨ 20 ਸਤੰਬਰ ਤੋਂ ਸ਼ੁਰੂ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ, ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਪਾਕਿਸਤਾਨ ਦੀ ਅੱਤਵਾਦੀ ਸਰਗਰਮੀਆਂ ਤੋਂ ਪ੍ਰਭਾਵਿਤ ਹਨ। ਇਸ ਪਟੀਸ਼ਨ ਉੱਤੇ ਇੱਕ ਲੋਕਾਂ ਦੇ ਹਸਤਾਖ਼ਰ ਕਰਵਾਏ ਜਾਣਗੇ। ਇਸ ਤੋਂ ਬਾਅਦ ਹੀ ਓਬਾਮਾ ਪ੍ਰਸ਼ਾਸਨ ਇਸ ‘ਤੇ ਵਿਚਾਰ ਕਰੇਗਾ। ਵਾਈਟ ਹਾਊਸ ਦੀ ਵੈੱਬਸਾਈਟ ਨੇ ਬਾਕਾਇਦਾ ਭਾਰਤੀ ਅਮਰੀਕੀਆਂ ਦੇ ਲਈ ਇੱਕ ਵਿੰਡੋ ਮੁਹੱਈਆ ਕਰਾਈ ਹੈ।

ਅਮਰੀਕਾ ਵਿੱਚ ਪਹਿਲਾਂ ਹੀ ਰਿਪਬਲਿਕਨ ਸਾਂਸਦ ਟੈਡ ਪੋ ਸੰਸਦ ਵਿਚ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਕਰਾਰ ਦੇਣ ਦੇ ਲਈ ਬਿਲ ਲਿਆ ਚੁੱਕੇ ਹਨ। ਹਾਊਸ ਆਫ਼ ਰਿਪ੍ਰੇਜ਼ੈਂਟੇਟਿਵ ਵਿਚ ਰਿਪਬਲਿਕਨ ਸਾਂਸਦ ਟੈਡ ਪੋ ਨੇ ਇੱਕ ਹੋਰ ਸਾਂਸਦ ਡਾਨਾ ਰੋਹਰਾਬੇਕਰ ਦੇ ਨਾਲ ਪਾਕਿਸਤਾਨ ਸਟੇਟ ਸਪਾਂਸਰ ਆਫ਼ ਟੈਰਰਿਜ਼ਮ ਡੈਜੀਗਨੇਸ਼ਨ ਐਕਟ ਪੇਸ਼ ਕੀਤਾ ਹੈ। ਅਮਰੀਕੀ ਸੰਸਦ ਮੈਂਬਰ ਅਨੁਸਾਰ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜਿਸ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp