Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਟਰੰਪ ਵਿਰੋਧੀ ਮਹਿਲਾ ਰੈਲੀ ਨੂੰ ਪ੍ਰਿਅੰਕਾ ਚੋਪੜਾ ਦਾ ਸਮਰਥਨ

By Admin Published 1 min read

ਲਾਸ ਏਂਜਿਲਿਸ,: ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੋਧ ਵਿਚ ਕੱਢੀ ਗਈ ਮਹਿਲਾ ਰੈਲੀ ਲਈ ਅਪਣਾ ਸਮਰਥਨ ਪ੍ਰਗਟ ਕੀਤਾ ਹੈ। ਇਹ ਰੈਲੀ ਟਰੰਪ ਵਲੋਂ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਸਹੁੰ ਲੈਣ ਦੇ ਇਕ ਦਿਨ ਬਾਅਦ ਵਾਸ਼ਿੰਗਟਨ ਡੀਸੀ ਵਿਚ ਕੱਢੀ ਗਈ ਸੀ। ਸ਼ੂਟਿੰਗ ਵਿਚ ਮਸ਼ਰੂਫ਼ ਹੋਣ ਦੇ ਚਲਦਿਆਂ 34 ਸਾਲਾਂ ਦੀ ਪ੍ਰਿਅੰਕਾ ਇਸ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਨਹੀਂ ਲੈ ਸਕੀ। ਉਨ੍ਹਾਂ ਨੇ ਟਵੀਟਰ ‘ਤੇ ਲਿਖਿਆ, ਮਹਿਲਾ ਰੈਲੀ ਵਿਚ ਸ਼ਾਮਲ ਮੇਰੀ ਸਾਰੀਆਂ ਭੈਣਾਂ ਅਤੇ ਪੁਰਸ਼ਾਂ ‘ਤੇ ਮੈਨੂੰ ਮਾਣ ਹੈ। ਹਾਲੀਵੁਡ ਵਿਚ ਪ੍ਰਿਅੰਕਾ ਦੀ ਪਹਿਲੀ ਫ਼ਿਲਮ ‘ਬੇਵਾਚ’ ਹੈ ਜਿਸ ਦੀ ਸ਼ੂਟਿੰਗ ਦੇ ਸਿਲਸਿਲੇ ਵਿਚ ਉਹ ਅੱਜ ਕਲ ਲਾਸ ਏਂਜਿਲਿਸ ਵਿਚ ਹੈ। ਪ੍ਰਿਅੰਕਾ ਨੇ ਇਕ ਫ਼ੋਟੋ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਹੈ ਕਿ ਜਿਸ ‘ਤੇ ਉਨ੍ਰਾਂ ਨੇ ਕੈਪਸ਼ਨ ਲਿਖਿਆ ਹੈ ਕਿ ਅਸੀਂ ਫਿਰ ਤੋਂ ਲਾਸ ਏਂਜਿਲਿਸ ਵਿਚ ਹਾਂ। ਸਮੇਂ ਦੇ ਨਾਲ ਭੱਜਦੌੜ। ਬੇਵਾਚ ਲਈ ਰਾਤ ਨੂੰ ਸ਼ੂਟਿੰਗ.. ਬਹੁਤ ਹੀ ਮਜੇਦਾਰ..।’

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp