Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਫਿਲਮੀ ਦ੍ਰਿਸ਼ ‘ਚ ਰਾਸ਼ਟਰ ਗਾਨ ਦੌਰਾਨ ਖੜ੍ਹੇ ਨਾ ਹੋਣ ‘ਤੇ ਬਜ਼ੁਰਗ ਦੀ ਕੀਤੀ ਕੁੱਟਮਾਰ

By uscreative Published 1 min read

ਮੁੰਬਈ— ਇਥੋਂ ਦੇ ਇਕ ਸਿਨੇਮਾਘਰ ‘ਚ ਫਿਲਮ ਦੇ ਪ੍ਰਦਰਸ਼ਨ ਦੌਰਾਨ ਇਕ ਫਿਲਮੀ ਦ੍ਰਿਸ਼ ਵਿਚ ਰਾਸ਼ਟਰ ਗਾਨ ਵੱਜਣ ਦੌਰਾਨ ਖੜ੍ਹੇ ਨਾ ਹੋਣ ‘ਤੇ 59 ਸਾਲ ਦੇ ਇਕ ਬਜ਼ੁਰਗ ਨੂੰ ਕੁਝ ਦਰਸ਼ਕਾਂ ਨੇ ਕੁੱਟ ਸੁੱਟਿਆ। ਪੁਲਸ ਮੁਤਾਬਿਕ ਇਹ ਘਟਨਾ ਗੋਰੇਗਾਂਵ ਇਲਾਕੇ ਦੇ ਇਕ ਸਿਨੇਮਾਘਰ ‘ਚ ਵਾਪਰੀ। ਅਮਲ ਰਾਜ ਨਾਮੀ ਉਕਤ ਵਿਅਕਤੀ ਫਿਲਮ ‘ਦੰਗਲ’ ਵੇਖਣ ਲਈ ਆਇਆ ਸੀ।

ਫਿਲਮ ਦੇ ਇਕ ਦ੍ਰਿਸ਼ ‘ਚ ਜਦੋਂ ਰਾਸ਼ਟਰ ਗਾਨ ਵੱਜਿਆ ਤਾਂ ਉਕਤ ਬਜ਼ੁਰਗ ਦੇ ਆਪਣੀ ਸੀਟ ਤੋਂ ਖੜ੍ਹਾ ਨਾ ਹੋਣ ‘ਤੇ ਆਸ-ਪਾਸ ਬੈਠੇ ਦਰਸ਼ਕਾਂ ਨੇ ਉਸ ਨੂੰ ਘਸੁੰਨ ਮਾਰਨੇ ਸ਼ੁਰੂ ਕਰ ਦਿੱਤੇ। ਫਿਲਮ ਦੇ ਉਕਤ ਦ੍ਰਿਸ਼ ‘ਚ ਮਹਾਵੀਰ ਫੋਗਟ (ਆਮਿਰ ਖਾਨ ਦਾ ਕਿਰਦਾਰ) ਦੀ ਬੇਟੀ ਦੇ ਸੋਨਾ ਜਿੱਤਣ ‘ਤੇ ਰਾਸ਼ਟਰ ਗਾਨ ਵਜਾਇਆ ਜਾ ਰਿਹਾ ਸੀ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp