Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਆਖਰ ਕਿਉਂ ਰਵੀਨਾ ਟੰਡਨ ਤਿੰਨ ਦਿਨ ਤੱਕ ਨਹੀਂ ਸੌ ਪਾਈ’

By Admin Published 2 min read

ਨਵੀਂ ਦਿੱਲੀ- ਜ਼ਿੰਦਗੀ ਦੇ ਕੁਝ ਅਜਿਹੇ ਅਨੁਭਵ ਹੁੰਦੇ ਹਨ ਜੋ ਸਾਡੀ ਜ਼ਿੰਦਗੀ ‘ਚ ਡੂੰਘਾ ਅਸਰ ਛੱਡ ਜਾਂਦੇ ਹਨ। ਅਜਿਹਾ ਹੀ ਕੁਝ ਰਵੀਨਾ ਟੰਡਨ ਨਾਲ ਉਨ੍ਹਾਂ ਦੀ ਅਗਲੀ ਫਿਲਮ ‘ਦਿ ਮਦਰ’ ਦੀ ਸ਼ੂਟਿੰਗ ਦੌਰਾਨ ਹੋਇਆ ਹੈ। ਰਵੀਨਾ ਇਸ ਫਿਲਮ ‘ਚ ਇਕ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਦਰਅਸਲ ਇਹ ਫਿਲਮ ਔਰਤਾਂ ‘ਤੇ ਹੋ ਰਹੇ ਜ਼ੁਲਮਾਂ ‘ਤੇ ਆਧਾਰਿਤ ਹੈ। ਜਦੋਂ ਰਵੀਨਾ ਨੇ ਫਿਲਮ ਦੀ ਕਹਾਣੀ ਸੁਣੀ ਸੀ ਤਾਂ ਉਨ੍ਹਾਂ ਨੂੰ ਸਕ੍ਰੀਪਟ ਬਹੁਤ ਚੰਗੀ ਲੱਗੀ ਸੀ ਨਾਲ ਹੀ ਉਹ ਇਸ ਨਾਲ ਥੋੜ੍ਹਾ ਜਿਹਾ ਪਰੇਸ਼ਾਨ ਵੀ ਹੋ ਗਈ ਸੀ। ਫਿਲਮ ਦੀ ਸ਼ੂਟਿੰਗ ਦੌਰਾਨ ਵੀ ਰਵੀਨਾ ਆਪਣੇ ਕਿਰਦਾਰ ਨਾਲ ਜੁੜ ਗਈ ਸੀ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਫਿਲਮ ਦੀ ਸ਼ੂਟਿੰਗ ਖਤਮ ਹੋ ਜਾਣ ਦੇ ਬਾਅਦ ਵੀ ਉਹ ਆਪਣੇ ਕਿਰਦਾਰ ਤੋਂ ਬਾਹਰ ਨਹੀਂ ਨਿਕਲ ਪਾਈ।
ਇਸ ਬਾਰੇ ‘ਚ ਰਵੀਨਾ ਕਹਿੰਦੀ ਹੈ,”ਫਿਲਮ ਦੇ ਇਕ ਡਰਾਵਨੇ ਸੀਕਵੇਂਸ ਦੀ ਸ਼ੂਟਿੰਗ ਦੇ ਬਾਅਦ ਮੈਂ ਤਿੰਨ ਦਿਨਾਂ ਤੱਕ ਸੌ ਨਹੀਂ ਪਾਈ ਸੀ। ਸਥਿਤੀ ਉਸ ਸਮੇਂ ਬਿਗੜ ਗਈ ਜਦੋਂ ਮੈਨੂੰ ਇਸ ਦੇ ਲਈ ਡੱਬ ਕਰਨਾ ਪਿਆ। ਡੱਬ ਖਤਮ ਹੋਣ ਦੇ ਬਾਅਦ ਮੈਂ ਰੌਂਦੀ ਰਹੀ ਅਤੇ ਮੈਨੂੰ ਇਸ ਨੂੰ ਦਿਮਾਗ ‘ਚੋਂ ਕੱਢਣ ਲਈ ਕੁਝ ਸਮਾਂ ਵੀ ਲੱਗਿਆ ਸੀ।” 16 ਦਸੰਬਰ ਨਿਰਭਿਆ ਬਲਾਤਕਾਰ ਕੇਸ ‘ਤੇ ਇਸ ਫਿਲਮ ਦੇ ਆਧਾਰਿਤ ਹੋਣ ਦੀ ਗੱਲ ‘ਤੇ ਰਵੀਨਾ ਨੇ ਕਿਹਾ,”ਫਿਲਮ ਦੀ ਕਹਾਣੀ ਦਿੱਲੀ ‘ਤੇ ਆਧਾਰਿਤ ਹੈ ਪਰ ਉਸ ਕੇਸ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਹਾਲਾਂਕਿ ਇਹ ਹੈਰਾਨੀਜਨਕ ਹੈ ਕਿ ਫਿਲਮ ਦੀ ਕਹਾਣੀ ਦੀ ਤਰ੍ਹਾਂ ਹੀ ਇਕ ਘਟਨਾ ਸ਼ੂਟਿੰਗ ਖਤਮ ਹੋਣ ਦੇ ਬਾਅਦ ਦਿੱਲੀ ‘ਚ ਵਾਪਰੀ ਸੀ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp