Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਪੰਜਾਬੀਆਂ ‘ਚ ਪੰਜਾਬੀਅਤ ਅੱਜ ਵੀ ਜ਼ਿੰਦਾ

By Admin Published 2 min read

ਮੇਰੇ ਸੁਪਨਿਆਂ ਦਾ ਪੰਜਾਬ ਇਕ ਅਜਿਹਾ ਸੂਬਾ ਹੈ ਜੋ ਹਰ ਪਾਸੇ ਹਰਿਆਲੀ -ਖੁਸ਼ਹਾਲੀ ਨਾਲ ਭਰਪੂਰ ਹੈ। ਜਿੱਥੋਂ ਦੀਆਂ ਨਾਰਾਂ ਅੱਜ ਪੰਜਾਬੀ ਪਹਿਰਾਵਾ ਪਾ ਕੇ ਗਿੱਧਾ, ਬੋਲੀਆਂ, ਸਿੱਠਣੀਆਂ ਤੇ ਲੋਕ ਗੀਤ ਗਾਉਂਦੀਆਂ ਨਜ਼ਰੀ ਪੈਂਦੀਆਂ ਹਨ ਤੇ ਗੱਭਰੂ ਕੁੜਤਾ ਚਾਦਰਾ ਲਾ ਕੇ ਲਹਿ ਲਹਾਉਂਦੇ ਖੇਤਾਂ ‘ਚ ਭੰਗੜੇ ਪਾਉਂਦੇ ਨਜ਼ਰੀ ਆਉਂਦੇ ਹਨ। ਮੌਜੂਦਾ ਪੰਜਾਬ ਨੇ ਬੇਹੱਦ ਤਰੱਕੀ ਕੀਤੀ ਹੈ। ਪੰਜਾਬ ਦੇ ਲੋਕਾਂ ‘ਚ ਪੰਜਾਬੀਅਤ ਅੱਜ ਵੀ ਜ਼ਿੰਦਾ ਹੈ, ਪੰਜਾਬ ਤੋਂ ਸੋਹਣਾ ਕੋਈ ਸੂਬਾ ਨਹੀਂ। ਪੰਜਾਬ ਦੇ ਅਮੀਰ ਸੱਭਿਆਚਾਰ ਨੇ ਪੰਜਾਬ ਦੇ ਲੋਕਾਂ ਨੂੰ ਨਵੀਆਂ ਉਚਾਈਆਂ ਤੱਕ ਪੁੱਜਣ ‘ਚ ਕਾਫੀ ਹੱਦ ਤੱਕ ਮਦਦ ਕੀਤੀ ਹੈ । ਪੰਜਾਬੀ ਪਹਿਰਾਵੇ, ਗੀਤਾਂ ਅਤੇ ਬੋਲੀ ਨੂੰ ਹੋਰ ਸੂਬਿਆਂ ਅਤੇ ਦੇਸ਼ਾਂ ਦੇ ਲੋਕ ਵੀ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਪੰਜਾਬੀ ਭਾਸ਼ਾ ਬੱਚਿਆਂ ਨੂੰ ਜਨਮ ਤੋਂ ਸਿਖਾਉਣੀ ਚਾਹੀਦੀ ਹੈ। ਸੋਸ਼ਲ ਮੀਡੀਆ ਨੇ ਪੰਜਾਬੀਆਂ ਦੀ ਜ਼ਿੰਦਗੀ ‘ਚ ਕਈ ਬਦਲਾਅ ਲਿਆਂਦੇ ਹਨ। ਪੰਜਾਬ ਦੇ ਹਰ ਪਿੰਡ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਮਿਲ ਜਾਂਦੀ ਹੈ ਜਾਂ ਇੰਝ ਕਹਿ ਲਵੋ ਕਿ ਪੰਜਾਬ ਨੇ ਅੱਜ ਇੰਨੀ ਤਰੱਕੀ ਕਰ ਲਈ ਹੈ ਕਿ ਹਰ ਪਿੰਡ ਦਾ ਵਾਸੀ ਇੰਟਰਨੈੱਟ ਦਾ ਇਸਤੇਮਾਲ ਕਰ ਰਿਹਾ ਹੈ। ਜੋ ਆਉਣ ਵਾਲੇ ਸਮੇਂ ਲਈ ਚੰਗਾ ਸੰਕੇਤ ਹੈ। ਪੰਜਾਬ ਦੇ ਕਿਸਾਨਾਂ ਨੂੰ ਅੱਜ ਮਹਿੰਗੀਆਂ ਖਾਦਾਂ ਅਤੇ ਮਹਿੰਗੇ ਉਪਕਰਨਾਂ ਦੇ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਕੋਈ ਵੀ ਹੋਵੇ ਕਿਸਾਨਾਂ ਲਈ ਚੰਗੀਆਂ ਸਕੀਮਾਂ ਲੈ ਕੇ ਆਵੇ। ਅੰਤ ‘ਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਪਸੰਦ ਦੇ ਉਮੀਦਵਾਰ ਨੂੰ ਵੋਟ ਕਰਨ ਲਈ ਜ਼ਰੂਰ ਨਿਕਲੋ। 4 ਫਰਵਰੀ ਨੂੰ ਘਰ ‘ਚ ਨਾ ਬੈਠੋ, ਸਰਕਾਰ ਦੀ ਚੋਣ ਲਈ ਵੋਟ ਪਾਉਣ ਜ਼ਰੂਰ ਜਾਓ।-—ਗਾਇਕਾ ਕੌਰ ਬੀ

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp