ਔਟਵਾ-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੂੰ ਦਾਗੀ ਕਰਨ ਲਈ ਭਾਰਤੀ ਏਜਟਾਂ ਨੇ ਯੋਜਨਾ ਬਣਾਈ ਸੀ ਜਿਸ ਦਾ ਖੁਲਾਸਾ ਨੈਸ਼ਨਲ ਸਕਿਉਰਟੀ ਸਲਾਹ ਕਾਰ ਡੈਨੀਅਲ ਜੀਨ ਨੇ ਕਨੇਡੀਅਨ ਮੀਡੀਏ ਨੂੰ ਕਰ ਦਿੱਤਾ ਸੀ।ਇਸ ਗੱਲ ਦੀ ਪੁਸ਼æਟੀ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਵਲੋਂ ਪੁੱਛੇ ਸੁਆਲ ਦੇ ਜੁਆਬ ਵਿੱਚ, ਕਿ ਨੈਸ਼ਨਲ ਸਕਿਉਰਟੀ ਸਲਾਹਕਾਰ ਡੈਨੀਅਲ ਜੀਨ ਨੇ ਜੋ ਕੁੱਝ ਕਿਹਾ ਹੈ, ਨੂੰ ਸਹੀ ਕਰਾਰ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਅਜਿਹੀ ਪੁਜੀਸ਼ਨ ਤੇ ਤਾਇਨਾਤ ਕੋਈ ਵੀ ਸਰਕਾਰੀ ਵਰਕਰ ਬਿਨ੍ਹਾਂ ਤੱਥਾਂ ਤੋਂ ਕੋਈ ਗੱਲ ਨਹੀਂ ਕਰਦਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਨੈਸ਼ਨਲ ਸਕਿਉਰਟੀ ਸਲਾਹਕਾਰ ਨੇ ਜੋ ਕੁੱਝ ਕਿਹਾ ਉਹ ਗਲਤ ਨਹੀਂ ਸੀ।ਇਸ ਦਾ ਭਾਵ ਇਹੀ ਹੋਇਆ ਕਿ ਖਾਲਿਸਤਾਨ ਦਾ ਹਊਆ ਖੜਾ ਕਰਕੇ ਭਾਰਤ ਸਰਕਾਰ ਦੇ ਏਜੰਟਾਂ ਨੇ ਕੈਨੇਡਾ ਦੀ ਧਰਤੀ ਤੇ ਇਹ ਤਾਣਾਬਾਣਾ ਬੁਣ ਕੇ ਇਸ ਸ਼ਰਾਰਤ ਨੂੰ ਅੰਜਾਮ ਦਿੱਤਾ ਹੈ।ਇਸ ਵਿੱਚ ਭੂਮਿਕਾ ਨਿਭਾਉਣ ਵਾਲੇ ਸਰੀ ਦੇ ਐਮ ਪੀ ਰਣਦੀਪ ਸਿੰਘ ਸਰਾਏ ਨੇ ਫੇਰ ਆਪਣੀ ਗੈਰਜ਼ਿੰਮੇਵਾਰਨ ਕਾਰਵਾਈ ਦੀ ਮੁਆਫੀ ਮੰਗਦਿਆਂ ਪੈਸਫਿੱਕ ਕਾਕਸ ਦੀ ਚੇਅਰਮੈਨੀ ਛੱਡ ਦਿੱਤੀ ਹੈ।ਆਉਣ ਵਾਲੇ ਦਿਨਾਂ ਵਿੱਚ ਹੋਰ ਨਿਖਾਰ ਆਵੇਗਾ ਕਿ ਸਰਾਏ ਨੇ ਕਿਸ ਕਾਰਣ ਕਰਕੇ ਇੱਕ ਦਾਗੀ ਬੰਦੇ ਨੂੰ ਸੱਦਾ ਪੱਤਰ ਭਿਜਵਾਇਆ।
ਇਸ ਤੋਂ ਇਲਾਵਾ ਇੱਕ ਸਾਬਕਾ ਰਾਜਨੀਤਕ ਵੱਲ ਵੀ ਸ਼ੱਕ ਦੀ ਸੂਈ ਘੁੰਮ ਰਹੀ ਹੈ ਅਤੇ ਭਾਰਤੀ ਸਫਾਰਤਖਾਨੇ ਦੇ ਕੁੱਝ ਮੈਂਬਰ ਵੀ ਇਸ ਖੁਫੀਆ ਕਾਰਵਾਈ ਵਿੱਚ ਸ਼ਾਮਲ ਹੋ ਸਕਦੇ ਹਨ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਜੁਲਾਈ ਵਿੱਚ ਭਾਰਤੀ ਕਾਂਸਲੇਟ ਅਤੇ ਭਾਰਤੀ ਖੁਫੀਆਂ ਏਜੰਟਾਂ ਦੀਆਂ ਕਾਰਵਾਈਆਂ ਦੀ ਨਿਸ਼ਾਨਦੇਹੀ ਕਰਦਿਆਂ ਕੈਨੇਡਾ ਸਰਕਾਰ ਨੂੰ ਜਾਣੂ ਕਰਵਾਇਆ ਸੀ।
ਗੁਰਦੁਆਰਾ ਸਾਹਿਬਾਨਾਂ ਵਿੱਚ ਇਨ੍ਹਾਂ ਸਰਕਾਰੀ ਦੁੱਮਛੱਲਿਆਂ ਦਾ ਦਾਖਲਾ ਬੰਦ ਕਰਨ ਦੇ ਫੈਸਲੇ ਵੀ ਇਨ੍ਹਾਂ ਖੁਫੀਆਂ ਕਾਰਵਾਈ ਨੂੰ ਰੋਕਣ ਲਈ ਲਏ ਗਏ ਸੀ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


