Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਜੰਮੂ ਕਸ਼ਮੀਰ : 4 ਦੇ ਬਦਲੇ 14 : ਪੁਲਿਸ ਅਤੇ ਅੱਤਵਾਦੀਆਂ ਨੇ Îਇੱਕ ਦੂਜੇ ਦੇ ਘਰ ਵਾਲਿਆਂ ਨੂੰ ਛੱਡਿਆ

By Admin Published 2 min read

ਸ੍ਰੀਨਗਰ- ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਨੇ ਦੋ ਪੁਲਿਸ ਕਰਮੀਆਂ, ਇੱਕ ਐਸਪੀਓ ਅਤੇ ਜੰਮੂ ਕਸ਼ਮੀਰ ਪੁਲਿਸ ਦੇ 11 ਘਰ ਵਾਲਿਆਂ ਨੂੰ ਛੱਡ ਦਿੱਤਾ। ਬੁਧਵਾਰ ਤੋਂ ਪੁਲਿਸ ਕਰਮੀਆਂ ਦੇ ਘਰ ਵਾਲਿਆਂ ਨੂੰ ਅਗਵਾ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਇਸ ਦੀ ਸ਼ੁਰੂਆਤ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਰਿਆਜ ਨਾÎਇਕੂ ਦੇ ਪਿਤਾ ਸਮੇਤ ਅੱਤਵਾਦੀਆਂ ਦੇ ਚਾਰ ਰਿਸ਼ਤੇਦਾਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਈ ਸੀ। ਕਸ਼ਮੀਰ ਦੇ ਹਿੰਸਕ ਅਤੀਤ ਵਿਚ ਹਿਰਾਸਤ ਵਿਚ ਲੈਣ ਤੋਂ ਬਾਅਦ ਅਜਿਹੀ ਅਦਲਾ ਬਦਲੀ ਸ਼ਾਇਦ ਹੀ ਦੇਖਣ ਨੂੰ ਮਿਲੀ ਹੋਵੇ।
ਜੰਮੂ ਕਸ਼ਮੀਰ ਪੁਲਿਸ ਦੁਆਰਾ ਅੱਤਵਾਦੀਆਂ ਦੇ ਰਿਸ਼ਤੇਦਾਰਾਂ ਦੀ ਰਿਹਾਈ ਤੋਂ ਬਾਅਦ ਹਿਜ਼ਬੁਲ ਨੇ ਅਗਵਾ ਕੀਤੇ 14 ਲੋਕਾਂ ਨੂੰ ਛੱਡ ਦਿੱਤਾ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਅੱਤਵਾਦੀਆਂ ਦੇ ਜਿਹੜੇ ਦੂਜੇ ਰਿਸ਼ਤੇਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਉਨ੍ਹਾਂ ਵੀ ਇਸ ਦੇ ਬਦਲੇ ਛੱਡ ਦਿੱਤਾ ਗਿਆ।
ਅੱਤਵਾਦੀਆਂ ਨੇ ਅਗਵਾ ਕੀਤੇ ਗਏ ਸਾਰੇ 14 ਲੋਕਾਂ ਦਾ ਸੋਸ਼ਲ ਮੀਡੀਆ ‘ਤੇ ਅਲੱਗ ਅਲੱਗ ਵੀਡੀਓ ਪੋਸਟ ਕੀਤਾ ਸੀ, ਜਿਸ ਵਿਚ ਉਹ ਡੀਜੀਪੀ ਐਸਪੀ ਵੈਦ ਨੂੰ ਇਹ ਅਪੀਲ ਕਰਦੇ ਦੇਖੇ ਗਏ ਕਿ ਅੱਤਵਾਦੀਆਂ ਦੇ ਘਰ ਵਾਲਿਆਂ ਨੂੰ ਨਾ ਪ੍ਰੇਸ਼ਾਨ ਕੀਤਾ ਜਾਵੇ। ਅਗਵਾ ਕੀਤੇ ਗਏ ਸਬ ਇੰਸਪੈਕਟਰ ਇਰਫਾਨ ਨੂੰ ਵੀਡੀਓ ਵਿਚ ਕਹਿੰਦੇ ਸੁਣਿਆ ਗਿਆ ਕਿ ਜਾਂ ਤਾਂ ਸਾਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਜਾਂ ਫੇਰ ਅੱਤਵਾਦੀਆਂ ਦੇ ਘਰ ਵਾਲਿਆਂ ਨੂੰ ਨਾ ਫੜਿਆ ਜਾਵੇ।
ਅੱਤਵਾਦੀਆਂ ਦੀ ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਵਿਚ ਪੰਚਾਇਤ ਚੋਣਾਂ ਨੂੰ ਲੈ ਕੇ ਕਾਫੀ ਸਰਗਰਮੀ ਨਾਲ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਪੁਲਿਸ ਕਰਮੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲ ਬੰਧਕਾਂ ਨੂੰ ਸੁਰੱਖਿਅਤ ਤੌਰ ‘ਤੇ ਅੱਤਵਾਦੀਆਂ ਦੀ ਕੈਦ ਤੋਂ ਛੁਡਾਉਣ ਦੀ ਰਣਨੀਤੀ ‘ਤੇ ਕੰਮ ਕਰ ਰਹੇ ਸੀ ਤਦ ਸੋਸ਼ਲ ਮੀਡੀਆ ‘ਤੇ ਹਿਜਬੁਲ ਦੇ ਆਪਰੇਸ਼ਨ ਕਮਾਂਡਰ ਰਿਆਜ ਨਾਇਕੂ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਕਿ ਹੁਣ ਤੋਂ ਅੱਤਵਾਦੀ ਅੱਖ ਦੇ ਬਦਲੇ ਅੱਖ ਅਤੇ ਕੰਨ ਦੇ ਬਦਲੇ ਕੰਨ ਦੀ ਨੀਤੀ ਦਾ ਪਾਲਣ ਕਰਨ ਦੇ ਲਈ ਮਜਬੂਰ ਕੀਤਾ ਹੈ। ਅਗਵਾ ਕੀਤੇ ਹੋਏ ਰਿਸ਼ਤੇਦਾਰਾਂ ਵਿਚ ਪੁਲਿਸ ਅਧਿਕਾਰੀਆਂ ਦੇ 9 ਬੇਟੇ ਅਤੇ ਦੋ ਭਰਾ ਸ਼ਾਮਲ ਸਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp