Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਜੇਕਰ ਭਾਰਤ ਸਾਡੇ ਪ੍ਰੋਜੈਕਟ ਹੁੰਦਾ ਹੈ ਸ਼ਾਮਲ ਤਾਂ ਉਸ ਨੂੰ ਹੋਵੇਗਾ ਫਾਇਦਾ : ਚੀਨ

By uscreative Published 2 min read

ਬੀਜ਼ਿੰਗ — ਚੀਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਜੇਕਰ ਬੇਲਟ ਅਤੇ ਰੋਡ ਪਰਿਯੋਜਨਾ ‘ਚ ਜਲਦੀ ਜੁੜ ਜਾਵੇ ਤਾਂ ਉਸ ਨੂੰ ਜ਼ਿਆਦਾ ਫਾਇਦਾ ਹੋਵੇਗਾ। ਚੀਨ ਦੇ ਕਈ ਖਰਬ ਡਾਲਰ ਦੀ ਇਸ ਪਰਿਯੋਜਨਾ ‘ਚ ਭਾਰਤ ਨੂੰ ਸ਼ਾਮਲ ਹੋਣ ਲਈ ਸੱਦਾ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਵੀਂ ਦਿੱਲੀ ਜੇਕਰ ਇਸ ਪਹਿਲ ‘ਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਸਪੱਸ਼ਟ ਫਾਇਦਾ ਹੋਵੇਗਾ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ”ਅਸੀਂ ਭਾਰਤ ਸਮੇਤ ਹੋਰਨਾਂ ਨੂੰ ਬੇਲਟ ਅਤੇ ਰੋਡ ਪਰਿਯੋਜਨਾ ‘ਚ ਹਿੱਸਾ ਲੈਣ ਲਈ ਸੱਦਾ ਦਿੰਦੇ ਹਾਂ। ਬੇਲਟ ਅਤੇ ਰੋਡ ਪਰਿਯੋਜਨਾ ‘ਚ ਜੇਕਰ ਤੁਸੀਂ ਪਹਿਲਾਂ ਜੁੜ ਜਾਂਦੇ ਹੋ ਤਾਂ ਉਸ ਨੂੰ ਫਾਇਦਾ ਦੀ ਹੋਵੇਗਾ ਨਾ ਕਿ ਨੁਕਸਾਨ।

ਇਕ ਚੀਨੀ ਨਾਗਰਿਕ ਦੇ ਬਿਆਨ, ‘ਬੀਜ਼ਿੰਗ ਬੇਲਟ ਅਤੇ ਰੋਡ ਪਰਿਯੋਜਨਾ ‘ਚ ਨਵੀਂ ਦਿੱਲੀ ਦੀਆਂ ਮੁੱਖ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ‘ਚ ਇਸ ਯੋਜਨਾ ਦਾ ਮਹੱਤਵਪੂਰਣ ਭਾਗ ਪਾਕਿ ਦੇ ਕਬਜ਼ੇ ਤੋਂ ਹੋ ਕੇ ਗੁਜਰਦਾ ਹੈ।

ਭਾਰਤ ਨੇ ਇਸ ਪਰਿਯੋਜਨਾ ਦਾ ਸਖਤ ਵਿਰੋਧ ਕੀਤਾ ਹੈ ਕਿਉਂਕਿ ਇਸ ਪਰਿਯੋਜਨਾ ਦੇ ਅੰਦਰ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹੋ ਕੇ ਗੁਜਰਦਾ ਹੈ। ਚੀਨ ਨੇ ਹਾਲਾਂਕਿ ਕਿਹਾ ਹੈ ਕਿ ਇਸ ਪਰਿਯੋਜਨਾ ਦਾ ਕਸ਼ਮੀਰ ਮੁੱਦੇ ਦੀ ਨਿਰਪੱਖਤਾ ‘ਤੇ ਕੋਈ ਅਸਰ ਨਹੀਂ ਪਵੇਗਾ। ਬੁਲਾਰੇ ਨੇ ਕਿਹਾ ਜਿਥੋਂ ਤੱਕ ਭਾਰਤ ਦੀਆਂ ਚਿੰਤਾਵਾਂ ਦਾ ਸਵਾਲ ਹੈ ਇਸ ਪਰਿਯੋਜਨਾ ਦਾ ਉਦੇਸ਼ ਦੇਸ਼ਾਂ ਵਿਚਾਲੇ ਸਪੰਰਕ ਜੋੜਣਾ ਹੈ ਅਤੇ ਸਾਰੇ ਦੇਸ਼ਾਂ ਦੀ ਤਰੱਕੀ ਨੂੰ ਵਧਾਉਣਾ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp