ਸਟਾਫ ਰਿਪੋਰਟਰ, ਖੰਨਾ : ਐੱਮਜੀਸੀ ਏਐੱਸ ਮਾਡਲ ਹਾਈ ਸਕੂਲ ਖੰਨਾ ਦੀ ਚੌਥੀ ਬੀ ਜਮਾਤ ਦੀ ਵਿਦਿਆਰਥਣ ਗੁਰਕੀਰਤ ਕੌਰ ਨੇ ਅੰਤਰ ਜ਼ਿਲ੍ਹਾ ਪ੍ਰਰਾਇਮਰੀ ਪੱਧਰ ‘ਤੇ ਜਿਮਨਾਸਟਿਕ ਖੇਡਾਂ ‘ਚ ਭਾਗ ਲਿਆ ਸੀ, ਜਿਸ ‘ਚ ਇਸ ਵਿਦਿਆਰਥਣ ਨੇ ਸੋਨ ਤਗਮਾ ਹਾਸਲ ਕਰਕੇ, ਆਪਣੇ ਸਕੂਲ, ਇਲਾਕੇ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।

ਇਸ ਖੁਸ਼ੀ ਦੇ ਮੌਕੇ ‘ਤੇ ਏਐੱਸ ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਵਾਈਸ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਰਨਲ ਸਕੱਤਰ ਐਡਵੋਕੇਟ ਬਰਿੰਦਰਪਾਲ ਡੈਵਿਟ, ਸਕੂਲ ਦੇ ਮੈਨੇਜਰ ਸੰਜੀਵ ਕੁਮਾਰ ਤੇ ਸਕੂਲ ਦੇ ਪਿੰ੍ਸੀਪਲ ਰਿਤੂ ਸੂਦ ਨੇ ਵਿਦਿਆਰਥਣ ਤੇ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।

ਸਭ ਨੇ ਮਿਲਕੇ ਇਹ ਕਾਮਨਾ ਕੀਤੀ ਕਿ ਆਉਣ ਵਾਲੇ ਸਮੇਂ ‘ਚ ਇਹ ਵਿਦਿਆਰਥਣ, ਇਸੇ ਤਰ੍ਹਾਂ ਇਲਾਕੇ ਤੇ ਮਾਪਿਆਂ ਦਾ ਨਾਮ ਰੌਸ਼ਨ ਕਰੇ। ਇਸ ਮੌਕੇ ਸਰੂਚੀ ਸ਼ਾਹੀ, ਆਸ਼ੂਤੋਸ਼ ਮੈਨਰੋ, ਰੇਨੂੰ ਬਾਲਾ, ਲਵਪ੍ਰਰੀਤ ਸਿੰਘ (ਡੀਪੀ) ਤੇ ਹਰਪ੍ਰਰੀਤ ਸਿੰਘ ਹਾਜ਼ਰ ਸਨ।