Skip to content
Tuesday, October 27, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਜਾਟਾਂ ਨੂੰ ਦਬੋਚਣ ਲਈ ਹਰਿਆਣਾ ਬਣਿਆ ਛਾਉਣੀ

By Admin Published 2 min read

ਚੰਡੀਗੜ੍ਹ: ਹਰਿਆਣਾ ਵਿੱਚ ਸਖ਼ਤ ਸੁਰੱਖਿਆ ਇੰਤਜ਼ਾਮ ਕਰ ਦਿੱਤੇ ਗਏ ਹਨ। ਜਾਟ ਨੇਤਾਵਾਂ ਵੱਲੋਂ 5 ਜੂਨ ਤੋਂ ਇੱਕ ਵਾਰ ਫਿਰ ਜਾਟ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਵਿੱਢਣ ਦੀ ਧਮਕੀ ਦਿੱਤੀ ਹੋਈ ਹੈ। ਸੁਰੱਖਿਆ ਏਜੰਸੀਆਂ ਵੱਲੋਂ ਰੋਹਤਕ ਵਿੱਚ ਵੀ 9 ਥਾਵਾਂ ‘ਤੇ ਨਾਕੇ ਹਨ। ਇਸ ਤੋਂ ਇਲਾਵਾ ਬਾਰਡਰ ਸੁਰੱਖਿਆ ਫੋਰਸ ਦੀ ਤਾਇਨਾਤੀ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਹਰਿਆਣਾ ਸਰਕਾਰ ਵੱਲੋਂ ਦੰਗਾ ਕੰਟਰੋਲ ਰੂਮ ਬਣਾਇਆ ਗਿਆ ਹੈ। ਕੰਟਰੋਲ ਰੂਮ ਵਿੱਚ 0172-2740390 ‘ਤੇ ਸੰਪਰਕ ਕੀ ਜਾ ਸਕਦਾ ਹੈ।

ਜਾਟ ਨੇਤਾਵਾਂ ਨੇ ਧਮਕੀ ਤੋਂ ਚੌਕਸ ਹੁੰਦਿਆ ਜੀਂਦ ਵਿੱਚ ਅਗਲੇ ਦੋ ਮਹੀਨਿਆਂ ਲਈ ਧਾਰਾ 144 ਲਾਗੂ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਜੀਂਦ ਦੇ 29 ਖਾਪ ਨੇਤਾਵਾਂ ਖਿਲਾਫ ਸਥਾਨਕ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਨੇਤਾਵਾਂ ਖਿਲਾਫ ਅੰਦੋਲਨ ਦੇ ਦੌਰਾਨ ਲੋਕਾਂ ਦੇ ਜਾਨ ਮਾਲ ਨੂੰ ਨੁਕਸਾਨ ਪਹੁੰਚਾਉਣ ਤੇ ਭੜਕਾਉ ਭਾਸ਼ਨ ਦੇ ਕੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਤਹਿਸੀਲਦਾਰਾਂ ਤੇ ਬੈਂਕ ਅਫਸਰਾਂ ਤੋਂ ਇਨ੍ਹਾਂ ਦੀ ਜਾਇਦਾਦ ਜਾਣਕਾਰੀ ਮੰਗੀ ਹੈ। ਕਿਹਾ ਜਾ ਰਿਹਾ ਹੈ ਕਿ ਨੁਕਸਾਨ ਦੀ ਭਰਪਾਈ ਲਈ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ। ਇਨ੍ਹਾਂ ਨੇਤਾਵਾਂ ਵਿੱਚ ਅਖਿਲ ਭਾਰਤੀ ਆਦਰਸ਼ ਜਾਟ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਪਵਨ ਜੀਤ ਭਨਵਾਲਾ ਤੇ ਖਾਪਾਂ ਦੇ ਚੌਧਰੀ ਨਫੇ ਸਿੰਘ ਨੈਨ ਵਰਗੇ ਨੇਤਾ ਸ਼ਾਮਲ ਹਨ। ਇਸ ਤੋਂ ਪਹਿਲਾਂ ਜੀਂਦ ਪ੍ਰਸ਼ਾਸਨ ਨੇ ਯਸ਼ਪਾਲ ਮਲਿਕ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp