Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਫੌਜ ਦੇ ਬਾਰੂਦ ਭੰਡਾਰ ਨੂੰ ਅੱਗ, 20 ਜਵਾਨਾਂ ਦੀ ਮੌਤ

By Admin Published 2 min read

ਨਵੀਂ ਦਿੱਲੀ/ਮੁੰਬਈ: ਮਹਾਰਾਸ਼ਟਰ ਦੇ ਵਰਧਾ ਦੇ ਫੂਲਗਾਂਵ ਇਲਾਕੇ ਵਿੱਚ ਸੈਨਾ ਦੇ ਗੋਲਾ-ਬਾਰੂਦ ਭੰਡਾਰ ਵਿੱਚ ਅੱਗ ਲੱਗਣ ਨਾਲ ਵੱਡਾ ਹਾਦਸਾ ਹੋਇਆ ਹੈ। ਇਸ ਵਿੱਚ ਸੈਨਾ ਦੇ 20 ਨੌਜਵਾਨਾਂ ਦੀ ਮੌਤ ਹੋਣ ਬਾਰੇ ਜਾਣਕਾਰੀ ਮਿਲੀ ਹੈ। ਮਾਰੇ ਗਏ ਸੈਨਿਕਾਂ ਵਿੱਚ ਦੋ ਸੀਨੀਅਰ ਅਫਸਰ ਵੀ ਸ਼ਾਮਲ ਹਨ ਤੇ ਕਈ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ। ਰਾਤ ਕਰੀਬ ਡੇਢ ਵਜੇ ਇਹ ਹਾਦਸਾ ਹੋਇਆ। ਹਾਲੇ ਤੱਕ ਆਗ ‘ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਮਾਰੇ ਗਏ ਜਵਾਨਾਂ ਦੇ ਪਰਿਵਾਰ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ ਤੇ ਨਾਲ ਹੀ ਜ਼ਖ਼ਮੀ ਹੋਏ ਨੌਜਵਾਨਾਂ ਦੇ ਠੀਕ ਹੋਣ ਦੀ ਕਾਮਨਾ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ ਰੱਖਿਆ ਮੰਤਰੀ ਮਨੋਹਰ ਪਾਰਕਰ ਮੌਕੇ ‘ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣਗੇ।

ਇਸ ਘਟਨਾ ‘ਤੇ ਸੋਨੀਆ ਤੇ ਰਾਹੁਲ ਗਾਂਧੀ ਨੇ ਵੀ ਦੁੱਖ ਜਤਾਇਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਜ਼ ਨੇ ਕਿਹਾ ਹੈ ਕਿ ਹਾਲਾਤ ਕਾਬੂ ਵਿੱਚ ਹਨ ਤੇ ਹਰ ਸੰਭਲ ਮਦਦ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਨਾਗਪੁਰ ਤੋ 70 ਕਿਲੋਮੀਟਰ ਦੂਰ ਇਸ ਹਥਿਆਰ ਡਿਪੂ ਵਿੱਚ ਵੱਡੀ ਗਿਣਤੀ ਵਿੱਚ ਹਥਿਆਰ ਰੱਖੇ ਹੋਏ ਸੀ। ਸੈਂਟਰਲ ਇੰਡੀਆ ਨਾਲ ਸਬੰਧਤ ਸਾਰਿਆਂ ਸੈਨਿਕ ਯੂਨਿਟਾਂ ਦੇ ਹਥਿਆਰ ਇੱਥੇ ਰੱਖੇ ਜਾਂਦੇ ਹਨ ਤੇ ਲੈੜ ਪੈਣ ਤੇ ਇੱਥੋਂ ਹੀ ਹਥਿਆਰ ਬਾਰਡਰ ਤੇ ਭੇਜੇ ਜਾਂਦੇ ਸਨ। ਇੱਥੇ ਜ਼ਰੂਰੀ ਹਥਿਆਰਾਂ ਦੇ ਨਾਲ ਮਿਜ਼ਾਇਲਾਂ ਵੀ ਰੱਖਿਆ ਜਾਂਦੀਆਂ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp