ਜਸਟਿਸ ਮਹਿਤਾਬ ਸਿੰਘ ਗਿੱਲ ਨੇ ਅਕਾਲੀ ਦਲ ਦੇ ਦਾਅਵਿਆਂ ਦੀ ਕੱਢੀ ਫੂਕ!

ਚੰਡੀਗੜ੍ਹ: ਅਕਾਲੀ ਦਲ-ਬੀਜੇਪੀ ਸਰਕਾਰ ਵੇਲੇ ਦਰਜ ਕੀਤੇ ਨਾਜਾਇਜ਼ ਮੁਕੱਦਮਿਆਂ ਦੀ ਜਾਂਚ ਕਰ ਰਹੇ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, “ਅਕਾਲੀ ਹੁਣ ਜੋ ਮਰਜ਼ੀ ਕਹਿਣ, ਮੈਨੂੰ ਜੱਜ ਬਣਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹਨ। ਉਨ੍ਹਾਂ ਮੇਰੇ ਲਈ ਹਾਈਕੋਰਟ ਦੇ ਮੁੱਖ ਜੱਜ ਨੂੰ ਲੈਟਰ ਲਿਖਿਆ ਸੀ। ਮੈਂ ਮੋਗੇ ਪ੍ਰੈਕਟਿਸ ਕਰਨ ਵੇਲੇ ਬਾਦਲ ਗਰੁੱਪ ਦਾ ਸੀ।”

ਉਨ੍ਹਾਂ ਕਿਹਾ, “ਬਾਦਲ ਮੇਰੇ ਪਿਤਾ ਦੇ ਦੋਸਤ ਸਨ। ਮੇਰੇ ਪੁੱਤ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹੇ ਹਨ। ਸੁਖਬੀਰ ਬਾਦਲ ਮੇਰੇ ਚੰਗੇ ਦੋਸਤ ਹਨ ਪਰ ਪਤਾ ਨਹੀਂ ਕਿਉਂ ਉਲਟ ਬੋਲਦੇ ਹਨ।” ਜਸਟਿਸ ਗਿੱਲ਼ ਨੇ ਕਿਹਾ, “ਅਕਾਲੀ ਦੱਸਣ ਕਿ ਮੇਰੇ ਕੋਲ ਅਮਰਪਾਲ ਬੋਨੀ ਇਨਸਾਫ ਲੈਣ ਕਿਉਂ ਆਇਆ? ਹੋਰ ਅਕਾਲੀਆਂ ਨੂੰ ਮੈਂ ਵੀ ਸੁਣਿਆ ਹੈ।” ਜਸਟਿਸ ਗਿੱਲ ਦੇ ਇਸ ਬਿਆਨ ਨੇ ਅਕਾਲੀ ਦਲ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ ਜਿਨ੍ਹਾਂ ਵਿੱਚ ਉਨ੍ਹਾਂ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਨੂੰ ਕਾਂਗਰਸ ਦਾ ਕਮਿਸ਼ਨ ਕਿਹਾ ਸੀ।

ਉਨ੍ਹਾਂ ਕਿਹਾ ਕਿ ਮਾਲਵੇ ਵਿੱਚ ਕਾਂਗਰਸੀਆਂ ਨਾਲੋਂ ਜ਼ਿਆਦਾ ਆਮ ਆਦਮੀ ਪਾਰਟੀ ਵਾਲਿਆਂ ਨਾਲ ਧੱਕਾ ਹੋਇਆ ਤੇ ਉਨ੍ਹਾਂ ਦੇ ਕੇਸ ਜ਼ਿਆਦਾ ਆਏ ਹਨ। ਜਸਟਿਸ ਗਿੱਲ ਨੇ ਕੈਪਟਨ ਦੀ ਕੀਤੀ ਸਿਫ਼ਤ। ਉਨ੍ਹਾਂ ਕਿਹਾ ਕਿ ਕੈਪਟਨ ਬਦਲਾਖੋਰੀ ਦੀ ਰਾਜਨੀਤੀ ਨਹੀਂ ਚਹੁੰਦੇ। ਉਹ ਪੰਜਾਬ ਦਾ ਵਿਕਾਸ ਚਾਹੁੰਦੇ ਹਨ। ਜਸਟਿਸ ਗਿੱਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਦੋਸਤ ਨਹੀਂ ਸਗੋਂ ਉਨ੍ਹਾਂ ਦੀ ਤਾਂ ਸੁਖਬੀਰ ਬਾਦਲ ਨਾਲ ਨੇੜਤਾ ਹੈ। ਉਨ੍ਹਾਂ ਕਿਹਾ ਕਿ ਇਹ ਕੈਪਟਨ ਨੂੰ ਪੁੱਛੋ ਕਿ ਉਨ੍ਹਾਂ ਨੂੰ ਕਮਿਸ਼ਨ ਦਾ ਮੁਖੀ ਕਿਉਂ ਬਣਾਇਆ। ਅਕਾਲੀ ਦਲ ਵਾਲੇ ਵੀ ਸ਼ਿਕਾਇਤਾਂ ਦਿੰਦੇ ਹਨ ਤੇ ਕੋਈ ਦੱਸੇ ਕਿ ਮੈਂ ਕਿਸੇ ਨੂੰ ਇਨਸਾਫ ਨਾ ਦਿੱਤਾ ਹੋਵੇ।

 

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਫਲੀਟਵੁੱਡ ਇਸਲਾਮਿਕ ਸੈਂਟਰ ਦੀ ਭੰਨਤੋੜ ਬਾਰੇ ਬਿਆਨ

ਫਲੀਟਵੁੱਡ ਇਸਲਾਮਿਕ ਸੈਂਟਰ ਵਿੱਚ ਰਿਪੋਰਟ ਕੀਤੇ ਗਏ ਨਫ਼ਰਤ ਭਰੇ ਸੁਨੇਹੇ ਅਤੇ ਧਮਕੀਆਂ ਬਹੁਤ ਹੀ ਅਪਮਾਨਜਨਕ ਅਤੇ ਦਿਲ ਦੁਖਾਉਣ ਵਾਲੀਆਂ ਹਨ। ਕਿਸੇ ਵਿਅਕਤੀ ਨੂੰ ਉਸਦੇ ਧਰਮ

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.