ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਸ਼ਹੀਦ ਜਤਿੰਦਰਜੀਤ ਸਿੰਘ ਸਰਕਾਰੀ ਹਾਈ ਸਕੂਲ ਜਰਗ ਵਿਖੇ ਸ਼ਹੀਦ ਲੈਫਟੀਨੈਂਟ ਜਤਿੰਦਰਜੀਤ ਸਿੰਘ ਦੀ 52ਵੀਂ ਬਰਸੀ ਮਨਾਈ ਗਈ, ਜਿਸ ‘ਚ ਸ਼ਹੀਦ ਦੇ ਪਰਿਵਾਰਕ ਮੈਂਬਰ, ਪਿੰਡ ਦੇ ਪਤਵੰਤੇ, ਵੱਖ-ਵੱਖ ਸਕੂਲਾਂ ਦੇ ਪਿੰ੍ਸੀਪਲ, ਮੁੱਖ ਅਧਿਆਪਕ, ਅਧਿਆਪਕ ਤੇ ਵਿਦਿਆਰਥੀਆਂ ਦੇ ਮਾਪੇ ਸ਼ਾਮਲ ਹੋਏ।

ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ।

ਉਪਰੰਤ ਸਮਾਗਮ ਦੀ ਸ਼ੁਰੂਆਤ ਮਾਸਟਰ ਹਰਦੀਪ ਸਿੰਘ ਜ਼ੁਲਮਗੜ੍ਹ ਵੱਲੋਂ ਕੀਤੀ ਗਈ। ਗੁਰਬਚਨ ਸਿੰਘ ਤੇ ਜਸਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਤੇ ਦੇਸ਼ ਪ੍ਰਤੀ ਫਰਜਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਸ਼ਹੀਦ ਜਤਿੰਦਰਜੀਤ ਸਿੰਘ ਦੇ ਪਰਿਵਾਰ ਵੱਲੋਂ ਅੱਠਵੀ ਤੇ ਦਸਵੀਂ ਜਮਾਤ ਦੇ ਪੁਜੀਸ਼ਨਾਂ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 25 ਹਜ਼ਾਰ ਰੁਪਏ ਦੀ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪਰਿਵਾਰ ਵੱਲੋਂ ਸਕੂਲ ਦੇ ਵਿਕਾਸ ਲਈ ਪੰਜ ਹਜ਼ਾਰ ਰੁਪਏ ਦਿੱਤੇ ਗਏ ਤੇ ਮਾਸਟਰ ਹਰਦੀਪ ਸਿੰਘ ਜ਼ੁਲਮਗੜ੍ਹ ਵੱਲੋਂ ਸਕੂਲ ਦੇ ਵਿਕਾਸ ਕਾਰਜਾਂ ਲਈ 11 ਹਜ਼ਾਰ ਰੁਪਏ ਦਿੱਤੇ ਗਏ। ਅੰਤ ‘ਚ ਸਕੂਲ ਇੰਚਾਰਜ ਗੁਰਵਿੰਦਰ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਮੌਕੇ ਅਨਿਲ ਕੁਮਾਰ, ਸਿਕੰਦਰ ਸਿੰਘ, ਕੁਲਦੀਪ ਸਿੰਘ, ਸ਼ਿਵਾਲੀ, ਸ਼ਿਲਪਾ ਗੋਇਲ, ਪਵਨਪ੍ਰਰੀਤ ਕੌਰ, ਕਮਲਦੀਪ ਕੌਰ, ਮਨਜੀਤ ਕੌਰ, ਰਾਕੇਸ਼ ਕੁਮਾਰੀ ਆਦਿ ਹਾਜ਼ਰ ਸਨ।