ਸੰਜੀਵ ਗੁਪਤਾ, ਜਗਰਾਓਂ : ਥਾਣਾ ਸਿਟੀ ਦੇ ਨਿਰੀਖਣ ਲਈ ਅੱਜ ਆਈਜੀ ਧਨਪ੍ਰਰੀਤ ਕੌਰ ਪਹੁੰਚੇ। ਉਨ੍ਹਾਂ ਦੇ ਥਾਣਾ ਸਿਟੀ ਪੁੱਜਣ ‘ਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਐੱਸਐੱਸਪੀ ਨਵਨੀਤ ਸਿੰਘ ਬੈਂਸ, ਜਗਰਾਓਂ ਸਬ ਡਵੀਜ਼ਨ ਦੇ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਤੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਹਾਜ਼ਰ ਸਨ। ਆਈਜੀ ਨੇ ਥਾਣੇ ਦੇ ਮਾਲਖਾਨਾ ਸਮੇਤ ਥਾਣੇ ‘ਚ ਬਣੇ ਵੱਖ-ਵੱਖ ਜਾਂਚ ਅਧਿਕਾਰੀਆਂ ਦੇ ਦਫ਼ਤਰ ਤੇ ਥਾਣੇ ਦਾ ਨਿਰੀਖਣ ਕੀਤਾ।

ਉਨ੍ਹਾਂ ਇਸ ਦੌਰਾਨ ਥਾਣਾ ਸਿਟੀ ਦੇ ਮੁੱਖ ਮੁਨਸ਼ੀ ਦੇ ਦਫ਼ਤਰ ‘ਚ ਕਰਾਈਮ ਤੋਂ ਲੈ ਕੇ ਜਨਤਾ ਦੇ ਵੈਰੀਫਿਕੇਸ਼ਨ ਰਿਕਾਰਡ ਨੂੰ ਚੈੱਕ ਕੀਤਾ। ਇਸ ਚੈਕਿੰਗ ਦੌਰਾਨ ਥਾਣਾ ਸਿਟੀ ਦੀ ਪੁਲਿਸ ਵੱਲੋਂ ਸਾਰਾ ਰਿਕਾਰਡ ਪੂਰੀ ਤਰ੍ਹਾਂ ਮੇਨਟੇਨ ਕਰਨ ਤੇ ਥਾਣੇ ‘ਚ ਬਣਦੀਆਂ ਸਹੂਲਤਾਂ ਨੂੰ ਬਰਕਰਾਰ ਰੱਖਣਾ ਪਾਇਆ ਗਿਆ। ਉਨ੍ਹਾਂ ਥਾਣੇ ਦੀ ਚੈਕਿੰਗ ਦੌਰਾਨ ਰੱਖ ਰਖਾਅ, ਸਾਫ਼-ਸਫ਼ਾਈ ਤੇ ਹੋਰਾਂ ਪ੍ਰਬੰਧਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਦੌਰਾਨ ਆਈਜੀ ਨੇ ਸਿਟੀ ਪੁਲਿਸ ਨੂੰ ਸ਼ਹਿਰ ‘ਚ ਕਰਾਈਮ ਕੰਟਰੋਲ ਤੇ ਹੋਰ ਨੁਕਤਿਆਂ ‘ਤੇ ਗੱਲਬਾਤ ਵੀ ਕੀਤੀ।