Ad-Time-For-Vacation.png

ਛੱਤੀ ਸਿੰਘਪੁਰਾ: 18 ਸਾਲ ਤੋਂ ਇਨਸਾਫ ਦੀ ਉਡੀਕ ਵਿੱਚ ਬੈਠੇ ਕਸ਼ਮੀਰ ਦੇ ਸਿੱਖ ਪ੍ਰੀਵਾਰ

ਸ੍ਰੀ ਨਗਰ:- ਮਾਰਚ 20, 2000 ਹੋਲੀ ਵਾਲੇ ਦਿਨ ਦੀ ਸ਼ਾਮ ਨੂੰ ਅਨੰਤਨਾਗ ਜ਼ਿਲ੍ਹੇ ਦੇ ਛੱਤੀ ਸਿੰਗਪੁਰਾ ਵਿਚ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਬਚੇ ਹੋਏ ਲੋਕਾਂ ਦੇ ਮਨ ਵਿਚ ਅਜੇ ਵੀ ਉਸ ਖੂਨੀ ਰਾਤ ਦੇ ਖ਼ੂਨ-ਖ਼ਰਾਬੇ ਵਾਲੇ ਦ੍ਰਿਸ਼ ਬਿਲਕੁਲ ਉਸੇ ਤਰਾਂ ਹੀ ਹਨ।
ਨਾਨਕ ਸਿੰਘ( 61) ਕਤਲੇਆਮ ਦੇ ਚਸ਼ਮਦੀਦ, ਜਿਸਦੇ ਆਪਣੇ 16 ਸਾਲ ਦੇ ਲੜਕੇ ਗੁਰਮੀਤ ਸਿੰਘ, 25 ਸਾਲਾ ਭਰਾ ਦਲਬੀਰ ਸਿੰਘ ਅਤੇ ਉਸ ਦੇ ਤਿੰਨ ਰਿਸ਼ਤੇਦਾਰ ਇਸ ਕਤਲੇਆਮ ਵਿੱਚ ਮਾਰੇ ਗਏ ਸਨ। ਉਸਨੇ ਦੱਸਿਆ ਕਿਹਾ ਕਿ ਇਸ ਦਿਨ ਫੌਜੀਆਂ ਦੀ ਵਰਦੀ ਪਹਿਨੇ ਆਦਮੀਆਂ ਨੇ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਕੇ ਖੁੱਲ੍ਹੇ ਮੈਦਾਨ ਵਿਚ ਇਕੱਠੇ ਹੋਣ ਲਈ ਕਿਹਾ।ਜੋ ਲੋਕ ਗੁਰਦੁਆਰੇ ਅੰਦਰ ਸਨ ਉਹਨਾਂ ਨੂੰ ਵੀ ਬਾਹਰ ਇਕੱਠੇ ਹੋਣ ਲਈ ਕਿਹਾ ਗਿਆ।ਉਸ ਨੇ ਦੱਸਿਆ ਕਿ ਮੈਂ 19 ਲੋਕਾਂ ਵਿੱਚੋਂ ਇੱਕ ਸੀ, ਜੋ ਮੁੱਖ ਗੁਰਦੁਆਰਾ ਨੇੜੇ ਇਕੱਠੇ ਹੋਏ ਸਨ ਅਤੇ 17 ਹੋਰ ਸਿੱਖ ਪਿੰਡ ਸ਼ੋਕਪੌਰਾ ਦੇ ਇੱਕ ਹੋਰ ਛੋਟੇ ਗੁਰਦੁਆਰੇ ਦੇ ਨੇੜੇ ਕਤਾਰ ਵਿੱਚ ਖੜੇ ਕੀਤੇ ਗਏ।
ਉਸ ਭਿਆਨਕ ਰਾਤ ਦੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ, *ਫੌਜ ਵਰਦੀ ਵਿੱਚ ਕਾਤਲ, ਹਿੰਦੀ ਬੋਲਦੇ ਹਨ। ਸਾਡੇ ਲਈ ਵਾਈਨ ਦੀ ਪੇਸ਼ਕਸ਼ ਕਰਦੇ ਸਨ ਪਰ ਅਸੀਂ ਨਾਹ ਕਰ ਦਿੱਤੀ।ਉਨ੍ਹਾਂ ਨੇ ਸਾਡੇ ਵੱਲ ਬਦੂਕਾਂ ਦੇ ਮੂੰਹ ਕਰਕੇ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ । ਇਕ ਗੋਲੀ ਮੇਰੇ ਲੱਕ ਵਿੱਚ ਵੱਜੀ ਪਰ ਮੈਂ ਬਚ ਗਿਆ, ਆਪਣੇਂ ਪਰਿਵਾਰ ਦੇ ਪੰਜ ਮੈਂਬਰਾਂ ਦਾ ਅੰਤਿਮ ਸੰਸਕਾਰ ਦੇਖਣ ਲਈ।
ਉਸਨੇ ਕਿਹਾ ਮੈਂ ਸਮਝਣ ਵਿੱਚ ਅਸਫਲ ਰਿਹਾ ਹਾਂ ਕਿ ਰਾਜ ਅਤੇ ਕੇਂਦਰ ਸਰਕਾਰ ਨੇ 35 ਸਿੱਖਾਂ ਦੇ ਭਿਆਨਕ ਕਤਲੇਆਮ ਦੀ ਜਾਂਚ ਨੂੰ ਕਿਉਂ ਰੋਕ ਦਿੱਤਾ ਹੈ।ਉਸ ਸਮੇਂ ਦੇ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਨੇ ਕਿਹਾ ਕਿ ਉਸ ਨੂੰ ਜਾਂਚ ਦਾ ਆਦੇਸ਼ ਦੇਣ ਦੀ ਆਗਿਆ ਨਹੀਂ ਦਿੱਤੀ ਗਈ ਸੀ। ਨਾਨਕ ਸਿੰਘ ਨੇ ਕਿਹਾ, *ਅਸੀਂ ਘੱਟੋ ਘੱਟ ਇਹ ਜਾਣਨਾ ਚਾਹੁੰਦੇ ਹਾਂ ਕਿ ਇਹ ਛੁਪੇ ਹੋਏ ਹੱਥ ਕੌਣ ਸਨ?
ਨਰਿੰਦਰ ਕੌਰ, ਜਿਨ੍ਹਾਂ ਨੇ ਆਪਣੇ ਪਤੀ ਸਮੇਤ ਪਰਿਵਾਰ ਦੇ ਸਾਰੇ ਤਿੰਨ ਪੁਰਸ਼ ਮੈਂਬਰ ਗਵਾਏ ਸਨ, ਨੇ ੇ ਕਿਹਾ ਸੀ, *ਮੈਂ ਇਸ ਵਿਨਾਸ਼ਕਾਰੀ ਸ਼ਾਮ ਨੂੰ ਨਹੀਂ ਭੁਲਾ ਸਕਦੀ। ਫੌਜ ਦੇ ਕਪੜਿਆਂ ਵਿਚਲੇ ਮਰਦਾਂ ਨੇ ਸਾਡੇ ਪਰਿਵਾਰ ਦੇ ਮਰਦਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਨਿਕਲਣ ਅਤੇ ਬਾਹਰ ਇਕੱਠੇ ਹੋਣ ਲਈ ਕਿਹਾ ਕਿਉਂਕਿ ਉਨ੍ਹਾਂ ਨੇ ਘਰਾਂ ਦੀ ਤਲਾਸ਼ੀ ਲੈਣੀਂ ਹੈ।
ਉਸਨੇ ਕਿਹਾ ਕਿ ਉਸ ਦਾ ਪਤੀ, ਅਤੇ ਉਨ੍ਹਾਂ ਦੇ ਦੋ ਪੁੱਤਰ ਵੀ ਉਨ੍ਹਾਂ ਦੇ ਭਰੋਸੇ ਤੋਂ ਬਾਅਦ ਬਾਹਰ ਨਿਕਲੇ ਸਨ, ਕਿ ਸਿਰਫ ਉਨ੍ਹਾਂ ਦੇ ਪਛਾਣ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ। *ਕੁਝ ਦੇਰ ਬਾਅਦ ਅਸੀਂ ਗੋਲੀਆਂ ਦੀ ਆਵਾਜ਼ ਸੁਣੀਂ ਅਤੇ ਚੀਕਾਂ ਮਾਰੀਆਂ, ਮੈਂ ਹੋਰਨਾਂ ਗੁਆਂਢੀਆਂ ਦੇ ਨਾਲ ਇਹ ਵੇਖਣ ਲਈ ਬਾਹਰ ਗਈ ਕਿ ਕੀ ਹੋ ਰਿਹਾ ਹੈ? ਚਾਰ ਮਿੰਟ ਪਹਿਲਾਂ ਜਿਉਂਦੇ ਬੰਦੇ ਲਾਸ਼ਾਂ ਬਣ ਚੁੱਕੇ ਸਨ ਅਤੇ ਚਾਰੇ ਪਾਸੇ ਖੂਨ ਹੀ ਖੁੂਨ ਸੀ।
ਨਰਿੰਦਰ ਕੌਰ ਦੇ ਪ੍ਰੀਵਾਰ ਵਿੱਚ ਦੋ ਲੜਕੀਆਂ ਅਤੇ ਬਜ਼ੁਰਗ ਸਹੁਰਾ ਰਹਿ ਗਏ। ਮੇਰੇ ਪਤੀ ਦਾ ਭਰਾ ਉੱਤਮ ਸਿੰਘ ਅਤੇ ਉਸ ਦੇ ਦੋ ਪੁੱਤਰਾਂ ਅਜੀਤ ਪਾਲ ਸਿੰਘ ਅਤੇ ਗੁਰਦੀਪ ਸਿੰਘ ਵੀ ਮਾਰੇ ਗਏ ਸਨ। *ਮੈਂ ਪਿਛਲੇ 18 ਸਾਲਾਂ ਤੋਂ ਆਪਣੇ ਤਿੰਨ ਮੈਂਬਰਾਂ ਨੂੰ ਗੁਆਉਣ ਦੇ ਸਦਮੇ ਵਿਚ ਜੀ ਰਹੀ ਹਾਂ।
76 ਸਾਲਾ ਜੀਤ ਕੌਰ ਨੇ ਵੀ ਆਪਣੇ ਪਰਿਵਾਰ ਦੇ ਪੰਜ ਪੁਰਸ਼ ਮੈਂਬਰ ਗਵਾਏ। ਉਸ ਦਾ ਪਤੀ- ਫਕੀਰ ਸਿੰਘ ਅਤੇ ਦੋ ਬੇਟੇ ਕਰਨੈਲ ਸਿੰਘ ਅਤੇ ਸੀਤਲ ਸਿੰਘ ,ਉਸ ਦੇ ਦਾਦਾ ਜੀਤੇਂਦਰ ਸਿੰਘ ਅਤੇ ਸੋਨੀ ਸਿੰਘ ਵੀ ਗੋਲੀਆਂ ਨਾਲ ਭੁੰਨ ਸੁਟੇ।
ਜੀਤ ਦੇ ਵੱਡੇ ਪੁੱਤਰ ਕਰਨੈਲ ਸਿੰਘ ਦੀ ਪਤਨੀ ਵਿਧਵਾ ਪ੍ਰਕਾਸ਼ ਕੌਰ, (51) ਦੀਆਂ ਦੋ ਲੜਕੀਆਂ ਅਤੇ ਛੋਟੇ ਪੁੱਤਰ ਦੀ ਵਿਧਵਾ ਸ਼ੇਸ਼ਾਂਤ ਕੌਰ, 50 ਦੇ ਦੋ ਬੇਟੇ ਅਤੇ ਇਕ ਬੇਟੀ ਹੈ।ਜੀਤ ਕੌਰ ਦਾ ਕਹਿਣਾ ਹੈ, *ਮੇਰੀ ਹਰ ਚੀਜ ਗੁਆਚ ਗਈਂ, ਮੈਂ ਪੋਤਰੇ ਤੇ ਪੋਤਰੀਆ ਦਾ ਮੂ੍ਹੰਹ ਦੇਖ ਕੇ ਜਿਉਂਦੀ ਹਾਂ।ਇਪ੍ਰਕਾਸ਼ ਕੌਰ -56 ਆਪਣੇ ਪਤੀ ਰਘੂਨਾਥ ਸਿੰਘ ਅਤੇ ਜਵਾਈ ਨੂੰ ਕਤਲੇਆਮ ਵਿਚ ਗੁਆ ਬੈਠੀ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜੱਗ ਜਾਹਰ ਕੀਤਾ ਜਾਵੇ।
ਇਸ ਕਤਲੇਆਮ ਵਿੱਚ ਪੀੜਤ ਪ੍ਰੀਵਾਰਾਂ ਦੀ ਮੰਗ ਹੈ ਕਿ ਭਾਵੇਂ ਕਿ ਪਥਰੀਬਲ ਪੀੜਤਾਂ ਅਤੇ ਬਰਕਪੁਰਾ ਵਿਚ ਮਾਰੇ ਗਏ ਲੋਕਾਂ ਨੂੰ ਇਨਸਾਫ਼ ਦਿਵਾਉਣਾ ਜਾਰੀ ਹੈ ਪਰ ਘੱਟੋ ਘੱਟ ਸੱਚਾਈ ਸਾਹਮਣੇ ਆ ਗਈ ਹੈ ਕਿ ਫੌਜ ਅਤੇ ਪੁਲਿਸ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਹੈ। ਸਾਡੇ ਕੇਸ ਵਿਚ, ਅਣਜਾਣੇ ਕਾਰਨਾਂ ਕਰਕੇ ਸੱਚਾਈ ਨੂੰ ਲੁਕਾਇਆ ਗਿਆ ਹੈ ਅਤੇ ਸੂਬਾ ਜਾਂ ਕੇਂਦਰ ਸਰਕਾਰ ਦੁਆਰਾ ਇਸ ਘਟਨਾ ਵਿਚ ਕੋਈ ਜਾਂਚ ਨਹੀਂ ਕੀਤੀ ਗਈ, ਜਿਸ ਕਰਕੇ ਪੀੜਤ ਸਿੱਖ ਪ੍ਰੀਵਾਰ ਉਦਾਸ ਹਨ।ਪੀੜਤ ਪਰਿਵਾਰਾਂ ਤੋਂ ਇਲਾਵਾ ਸਿੱਖ ਸੰਸਥਾਵਾਂ ਵੀ ਕਤਲੇਆਮ ਦੀ ਜਾਂਚ ਦੀ ਮੰਗ ਕਰ ਰਹੀਆਂ ਹਨ।ਸਾਰੀਆਂ ਪਾਰਟੀਆਂ ਦੀ ਸਿੱਖ ਤਾਲਮੇਲ ਕਮੇਟੀ ਕਸ਼ਮੀਰ (ਏਪੀਐਸ ਸੀ ਸੀ ਕੇ) ਨੇ ਇਹ ਦ੍ਰਿੜ ਕਰਦੇ ਹੋਏ ਕਿਹਾ ਕਿ ਇਸ ਕਤਲੇਆਮ ਦੇ ਨਿਆਂ ਲਈ ਲੜਨਾ ਲਈ ਜਾਰੀ ਰਹੇਗਾ ਤਾਂ ਜੋ ਦੋਸ਼ੀਆਂ ਨੂੰ ਸਾਹਮਣੇਂ ਲਿਆਦਾ ਜਾ ਸਕੇ।
ਇਨਸਾਫ ਲਈ ਲੜ੍ਹ ਰਹੀ ਕਮੇਟੀ ਦੇ ਪ੍ਰਧਾਨ ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਚਿੱਟੀ ਸਿੰਘਪੁਰਾ ਦਾ ਸਿੱਖ ਕਤਲੇਆਮ , ਪਥਰੀਬਲ ਅਤੇ ਬਰਾਕਪੁਰਾ ਦੇ ਮੁਕਬਲੇ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਇਨਾ ਨੂੰ ਅਲੱਗਤਾ ਵਿਚ ਨਹੀਂ ਲਿਆ ਜਾ ਸਕਦਾ। ਇਸ ਲਈ ਅਸੀਂ ਛੱਤੀ ਸਿੰਘਪੁਰਾ ਦੇ ਕਤਲੇਆਮ ਦੀ ਇਕ ਸਮਾਂ ਬੱਧ ਜਾਂਚ ਦੀ ਮੰਗ ਕਰਦੇ ਹਾਂ,।
ਉਨ੍ਹਾਂ ਨੇ ਕਿਹਾ ਕਿ ਬਰਾਕਪੁਰਾ ਵਿਖੇ ਸੱਤ ਵਿਅਕਤੀਆਂ ਦੀ ਹੱਤਿਆ ਵਿੱਚ ਪੰਡਿਆ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ, ਜਦੋਂ ਕਿ ਤਿੰਨੇ ਘਟਨਾਵਾਂ ਲਈ ਇੱਕ ਜਾਂਚ ਕਮਿਸ਼ਨ ਦੀ ਸਿਫ਼ਾਰਸ਼ ਕੀਤੀ ਗਈ ਸੀ ਕਿਉਂਕਿ ਕਿ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਸਨ।
ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੇ ਦੌਰੇ ਦੀ ਪੂਰਵ ਸੰਧਿਆ ‘ਤੇ ਹੋਏ ਇਸ ਕਤਲੇਆਮ ਦੀ ਡੂੰਘੀ ਸ਼ਾਜਿਸ਼ ਅਧੀਨ ਯੋਜਨਾ ਬਣਾਈ ਗਈ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.