Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਚੰਨ ‘ਤੇ ਪਾਣੀ ਦਾ ਪਹਿਲਾ ਗਲੋਬਲ ਨਕਸ਼ਾ ਤਿਆਰ

By Admin Published 1 min read

ਵਾਸ਼ਿੰਗਟਨ, (ਏਜੰਸੀ)- ਵਿਗਿਆਨੀਆਂ ਨੇ ਚੰਨ ‘ਤੇ ਮਿੱਟੀ ਦੀ ਸਭ ਤੋਂ ਉੱਪਰਲੀ ਤਹਿ ‘ਚ ਮੌਜੂਦ ਪਾਣੀ ਦਾ ਪਹਿਲਾ ਨਕਸ਼ਾ ਤਿਆਰ ਕੀਤਾ ਹੈ। ਭਵਿੱਖ ‘ਚ ਚੰਨ ਸਬੰਧੀ ਹੋਰ ਖੋਜਾਂ ਲਈ ਇਹ ਲਾਭਦਾਇਕ ਸਿੱਧ ਹੋਵੇਗਾ। ਇਹ ਨਕਸ਼ਾ ਭਾਰਤ ਦੇ ਪੁਲਾੜ ਵਾਹਨ ਚੰਦਰਯਾਨ-1 ‘ਤੇ ਲੱਗੇ ਉੁਪਕਰਣ ਦੀ ਮਦਦ ਨਾਲ ਪ੍ਰਾਪਤ ਡਾਟਾ ਦੇ ਆਧਾਰ ‘ਤੇ ਬਣਾਇਆ ਹੈ। ਇਕ ਰਿਪੋਰਟ ਅਨੁਸਾਰ ਇਕ ਖੋਜ ਦਾ ਆਧਾਰ ਸਾਲ 2009 ਵਿਚ ਚੰਨ ਦੀ ਮਿੱਟੀ ‘ਚ ਪਾਣੀ ਅਤੇ ਸਬੰਧਿਤ ਅਣੂ ਹਾਈਡ੍ਰੋਕਲਿਸ ਦੀ ਸ਼ੁਰੂਆਤੀ ਖੋਜ ਹੈ। ਅਮਰੀਕਾ ਦੀ ਬ੍ਰਾਊਣ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਨਾਸਾ ਦੇ ਮੂਨ ਮਿਨਰਲਾਜੀ ਮੈਪਰ ਰਾਹੀਂ ਇਕੱਠੇ ਕੀਤੇ ਅੰਕੜਿਆਂ ਦੀ ਵਰਤੋਂ ਕੀਤੀ। ਮੈਪਰ ਚੰਦਰਯਾਨ-1 ਦੇ ਨਾਲ ਰਵਾਨਾ ਹੋਇਆ ਸੀ ਅਤੇ ਇਸ ਦਾ ਕੰਮ ਇਹ ਪਤਾ ਕਰਨਾ ਸੀ ਕਿ ਵਿਸ਼ਵ ਪੱਧਰ ‘ਤੇ ਕਿੰਨਾ ਪਾਣੀ ਮੌਜੂਦ ਹੈ। ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਸ਼ੁਆਈ ਲੀ ਨੇ ਕਿਹਾ ਕਿ ਚੰਨ ਦੀ ਤਹਿ ‘ਤੇ ਲਗਭਗ ਹਰ ਜਗ੍ਹਾ ਪਾਣੀ ਦੀ ਮੌਜੂਦਗੀ ਦੇ ਸੰਕੇਤ ਮਿਲਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp