ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਬੇਟ ਇਲਾਕੇ ‘ਚ ਨਿੱਤ ਹੋ ਰਹੀਆਂ ਚੋਰੀਆਂ ਰੁਕਣ ਦਾ ਨਾ ਨਹੀਂ ਲੈ ਰਹੀਆਂ। ਚੋਰਾਂ ਵੱਲੋਂ ਇੰਨੇ ਬੇਖੌਫ ਚੋਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨੀਂ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਚੋਰਾਂ ਵੱਲੋਂ ਦਿਨ ਚੜ੍ਹੇ ਕਰੀਬ 6 ਵਜੇ ਸਥਾਨਕ ਕਸਬੇ ਚੱਕੀਆਂ ਵਾਲਾ ਚੌਕ ਨੇੜੇ ਮੁੱਖ ਬਾਜ਼ਾਰ ਦੇ ਮੇਨ ਰੋਡ ਉਪਰ ਸਥਿਤ ਖ਼ਾਲਸਾ ਰੇਡੀਮੇਡ ਦੀ ਦੁਕਾਨ ਦੇ ਜਿੰਦਰੇ ਤੇ ਸੀਸੀਟੀਵੀ ਕੈਮਰਿਆਂ ਦੀ ਭੰਨ੍ਹਤੋੜ ਕਰਨ ਉਪਰੰਤ ਦੁਕਾਨ ‘ਚੋਂ ਕੀਮਤੀ ਸਾਮਾਨ ਤੇ ਡੀਵੀਆਰ ਚੋਰੀ ਕਰ ਲਿਆ ਗਿਆ। ਇਸੇ ਤਰ੍ਹਾਂ ਸਬ ਤਹਿਸੀਲ ਨੇੜੇ ਬਣੇ ਸੇਵਾ ਕੇਂਦਰ ਦੇ ਜਿੰਦਰੇ ਤੋੜ ਕੇ 3 ਕੰਪਿਊਟਰ, 2 ਸਕੈਨਰ, 3 ਪਿੰ੍ਟਰ, ਡੀਵੀਆਰ ਤੇ ਆਧਾਰ ਕਾਰਡ ਬਣਾਉਣ ਵਾਲੀ ਕਿੱਟ ਬੜੇ ਅਰਾਮ ਨਾਲ ਚੋਰੀ ਕਰਕੇ ਲੈ ਗਏ। ਸੇਵਾ ਕੇਂਦਰ ਵਿੱਚ ਹੋਈ ਚੋਰੀ ਨਾਲ ਆਉਣ ਵਾਲੇ ਉਪਭੋਗਤਾਵਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।