Skip to content
Saturday, October 24, 2026 8°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਚੋਣ ਬਹਿਸ ਦੌਰਾਨ ਸ਼ੀਅਰ ਨੇ ਟਰੂਡੋ ਨੂੰ ਕਿਹਾ ਧੋਖੇਬਾਜ਼

By Admin Published 2 min read

ਟਰੂਡੋ ਨੂੰ ਫਰਜ਼ੀ ਕਹਿ ਕੇ ਕੀਤਾ ਸੰਬੋਧਨ
ਆਮ ਕਰਕੇ ਭਾਰਤੀ ਨਿਊਜ਼ ਚੈਨਲਾਂ ‘ਤੇ ਚੋਣ ਦੇ ਦੌਰਾਨ ਅਜਿਹੇ ਦ੍ਰਿਸ਼ ਦਿਖਣ ਨੂੰ ਮਿਲਦੇ ਹਨ। ਟੀਵੀ ਬਹਿਸ ਦੀ ਸ਼ੁਰੂਆਤ ‘ਚ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਸ਼ੀਅਰ ਨੇ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਟਰੂਡੋ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਟਰੂਡੋ ਨੂੰ ਫਰਜ਼ੀ ਕਹਿ ਕੇ ਸੰਬੋਧਿਤ ਕੀਤਾ। ਦੋਸ਼ਾਂ ਦੀ ਝੜੀ ਲਾਉਂਦੇ ਹੋਏ ਵਿਰੋਧੀ ਨੇਤਾ ਨੇ ਅੱਗੇ ਕਿਹਾ ਕਿ ਟਰੂਡੋ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਲਾਇਕ ਨਹੀਂ ਹਨ। ਕੈਨੇਡਾ ‘ਚ ਚੋਣਾਂ ਦੀ ਪ੍ਰਕਿਰਿਆ ਦੇ ਤਹਿਤ ਆਯੋਜਿਤ ਇਹ ਦੂਜੀ ਬਹਿਸ ਸੀ। ਇਸ ‘ਚ ਕੁੱਲ 6 ਸਿਆਸੀ ਪਾਰਟੀਆਂ ਨੇ ਹਿੱਸਾ ਲਿਆ।

21 ਅਕਤੂਬਰ ਨੂੰ ਹੋਣੀਆਂ ਹਨ ਚੋਣਾਂ
338 ਮੈਂਬਰਾਂ ਵਾਲੀ ਕੈਨੇਡੀਅਨ ਸੰਸਦ ਦੇ ਲਈ 21 ਅਕਤੂਬਰ ਨੂੰ ਵੋਟਾਂ ਹੋਣੀਆਂ ਹਨ। ਬਹਿਸ ਦੌਰਾਨ ਲਿਬਰਲ ਪਾਰਟੀ ਦੇ ਪ੍ਰਧਾਨ ਟਰੂਡੋ ਨੂੰ ਘੇਰਦੇ ਹੋਏ ਉਨ੍ਹਾਂ ਦੀ ਦੋਹਰੀ ਨਾਗਰਿਕਤਾ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ। ਉਹ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਲਈ ਪੂਰਾ ਜ਼ੋਰ ਲਗਾ ਰਹੇ ਹਨ। ਚੋਣਾਂ ਨੂੰ ਲੈ ਕੇ ਹੋਏ ਇਕ ਹਾਲੀਆ ਸਰਵੇ ਦੇ ਮੁਤਾਬਕ ਕੰਜ਼ਰਵੇਟਿਵ ਪਾਰਟੀ ਇਸ ਵਾਰ ਸੱਤਾਧਾਰੀ ਲਿਬਰਲ ਪਾਰਟੀ ਨੂੰ ਸੱਤਾ ਤੋਂ ਬਾਹਰ ਕਰ ਸਕਦੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp