Skip to content
Saturday, October 24, 2026 8°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਕੈਨੇਡਾ ਚੋਣਾਂ : ਇਸ ਸੀਟ ‘ਤੇ ਇਕ-ਦੂਜੇ ਨੂੰ ਟੱਕਰ ਦੇਣਗੇ 4 ਪੰਜਾਬੀ ਉਮੀਦਵਾਰ

By Admin Published 2 min read

ਸਰੀ ਸੈਂਟਰ ਸੰਸਦੀ ਸੀਟ ਲਈ ਲਿਬਰਲ ਪਾਰਟੀ ਨੇ ਰਣਦੀਪ ਸਿੰਘ ਸਰਾਏ, ਕੰਜ਼ਰਵੇਟਿਵ ਪਾਰਟੀ ਨੇ ਟੀਨਾ ਬੈਂਸ, ਐੱਨ. ਡੀ. ਪੀ. ਵਲੋਂ ਸੁਰਜੀਤ ਸਰਾਂ ਅਤੇ ‘ਪੀਪਲਜ਼ ਪਾਰਟੀ ਆਫ ਕੈਨੇਡਾ’ ਨੇ ਜਸਵਿੰਦਰ ਸਿੰਘ ਦਿਲਾਵਰੀ ਨੂੰ ਮੈਦਾਨ ‘ਚ ਉਤਾਰਿਆ ਹੈ। ਵੱਖ-ਵੱਖ ਪਾਰਟੀਆਂ ਨੇ ਪੰਜਾਬੀਆਂ ਨੂੰ ਹੀ ਪੰਜਾਬੀਆਂ ਵਿਰੁੱਧ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਕੋਈ ਵੀ ਪਾਰਟੀ ਪੰਜਾਬੀਆਂ ਦੀ ਇਹ ਸੀਟ ਨੂੰ ਗੁਆਉਣਾ ਨਹੀਂ ਚਾਹੁੰਦੀ।

ਜ਼ਿਕਰਯੋਗ ਹੈ ਕਿ ਜ਼ਿਲਾ ਜਲੰਧਰ ਦੇ ਕਰਤਾਰਪੁਰ ਨੇੜਲੇ ਪਿੰਡ ਸਰਾਏ ਦੇ ਰਣਦੀਪ ਸਰਾਏ ਦੂਜੀ ਵਾਰ ਚੋਣ ਮੈਦਾਨ ‘ਚ ਆਪਣੀ ਕਿਸਮਤ ਅਜਮਾਉਣ ਲਈ ਉੱਤਰੇ ਹਨ। ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਉਹ ਵਕੀਲ ਸਨ। ਟੀਨਾ ਦਾ ਪਿਛੋਕੜ ਅੰਮ੍ਰਿਤਸਰ ਤੋਂ ਹੈ ਤੇ ਉਹ ਪਹਿਲੀ ਵਾਰ ਚੋਣ ਲੜ ਰਹੇ ਹਨ। ਉਹ 25 ਸਾਲਾਂ ਤੋਂ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਹੁਦਿਆਂ ‘ਤੇ ਕੰਮ ਕਰ ਰਹੀ ਹੈ। ਸੁਰਜੀਤ ਸਿੰਘ ਸਰਾਂ ਵੀ ਪਹਿਲੀ ਵਾਰ ਚੋਣ ਮੈਦਾਨ ‘ਚ ਉੱਤਰੇ ਹਨ। ਉਂਝ ਉਹ ਪਿਛਲੇ 17 ਸਾਲਾਂ ਤੋਂ ਕੈਨੇਡਾ ਦੇ ਮਨੁੱਖੀ ਸਰੋਤ ਮਹਿਕਮੇ ‘ਚ ਨੌਕਰੀ ਕਰ ਰਹੇ ਹਨ। ਜਸਵਿੰਦਰ ਸਿੰਘ ਪੱਤਰਕਾਰੀ ਤੋਂ ਸਿਆਸਤ ਵੱਲ ਆਏ ਹਨ। ਹੁਣ ਦੇਖਣਾ ਹੋਵੇਗਾ ਕਿ ਲੋਕ ਕਿਸ ਪੰਜਾਬੀ ਸਿਰ ਜਿੱਤ ਦਾ ਤਾਜ ਪਹਿਨਾਉਂਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp