Skip to content
Tuesday, October 27, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਚੀਨ ਵੱਲੋਂ ਹਿਮਾਲਿਆ ਦਾ ਪਾਣੀ ਬੋਤਲਾਂ ‘ਚ ਬੰਦ, ਭਾਰਤ ਰਹੇਗਾ ਪਿਆਸਾ !

By Admin Published 2 min read

ਬੀਜਿੰਗ: ਆਪਣੀ ਬਿਹਤਰ ਜਲ ਗੁਣਵੱਤਾ ਲਈ ਮਸ਼ਹੂਰ ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਦੇ ਪਾਣੀ ਦਾ ਚੀਨ ‘ਚ ਵੱਡਾ ਕਾਰੋਬਾਰ ਸ਼ੁਰੂ ਹੋ ਗਿਆ ਹੈ। ਇਨ੍ਹਾਂ ਨਦੀਆਂ ਦੇ ਪਾਣੀ ਦੀਆਂ ਬੋਤਲਾਂ ਲੈ ਕੇ ਬੁੱਧਵਾਰ ਨੂੰ ਚਾਰਟਰ ਰੇਲ ਤਿੱਬਤ ਤੋਂ ਰਵਾਨਾ ਹੋਈ। ਇਹ ਟ੍ਰੇਨ ਤਿੱਬਤ ਖੁਦਮੁਖਤਾਰ ਖੇਤਰ ਦੀ ਰਾਜਧਾਨੀ ਲਹਾਸਾ ਤੋਂ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਦੇ ਨਿੰਗਬੋ ਸ਼ਹਿਰ ਲਈ ਰਵਾਨਾ ਹੋਈ। ਇਹ ਪਾਣੀ ਲੈ ਕੇ ਰਵਾਨਾ ਹੋਣ ਵਾਲੀ ਮਾਲ ਗੱਡੀ ਕਾਫਲੇ ਦੀ ਪਹਿਲੀ ਗੱਡੀ ਹੈ। ਇਸ ਨਵੇਂ ਕਾਰੋਬਾਰ ਨਾਲ ਭਾਰਤ ਨੂੰ ਮਿਲਣ ਵਾਲੇ ਪਾਣੀ ਦੀ ਮਾਤਰਾ ‘ਚ ਕਮੀ ਹੋਣ ਦਾ ਖਦਸ਼ਾ ਹੈ।

ਤਿੱਬਤ ਦੇ ਹਿਮਾਲਿਆਈ ਖੇਤਰ ਤੋਂ ਉੱਚ ਗੁਣਵੱਤਾ ਵਾਲਾ ਪਾਣੀ ਲੈ ਕੇ ਗੱਡੀਆਂ ਦੇ ਚੀਨ ਜਾਣ ਦਾ ਸਿਲਸਿਲਾ ਹੁਣ ਜਾਰੀ ਰਹਿਣ ਦੀ ਉਮੀਦ ਹੈ। ਲਹਾਸਾ ਤੋਂ ਗੱਡੀਆਂ ਨੂੰ ਬੀਜਿੰਗ, ਕਿੰਗਦਾਓ, ਝੇਂਝੋਊ, ਗਵਾਂਝੋਊ, ਚੇਂਗਦੂ ਤੇ ਲੇਨਝੋਊ ਭੇਜਣ ਦੀ ਯੋਜਨਾ ਹੈ। 35 ਬੋਗੀਆਂ ‘ਚ 1890 ਟਨ ਵਜ਼ਨੀ ਪਾਣੀ ਦੀਆਂ ਬੋਤਲਾਂ ਲੈ ਕੇ ਇਹ ਟ੍ਰੇਨ ਕਰੀਬ 4500 ਕਿਲੋਮੀਟਰ ਦਾ ਸਫਰ ਛੇ ਦਿਨਾਂ ‘ਚ ਤੈਅ ਕਰੇਗੀ। ਤਿੱਬਤ ਨੂੰ ਏਸ਼ੀਆ ਦਾ ਜਲ ਸੰਪਨ ਖੇਤਰ ਕਿਹਾ ਜਾਂਦਾ ਹੈ। ਉੱਚਾਈ ‘ਤੇ ਹੋਣ ਕਾਰਨ ਇਹ ਹਿਮਾਲਿਆ ਦੇ ਸਭ ਤੋਂ ਜ਼ਿਆਦਾ ਨੇੜੇ ਹੈ। ਇਸ ਇਲਾਕੇ ਨੇ ਇਕੱਲੇ 2015 ‘ਚ ਚਾਰ ਲੱਖ ਟਨ ਕੁਦਰਤੀ ਪੀਣ ਵਾਲਾ ਪਾਣੀ ਪੈਦਾ ਕੀਤਾ ਪਰ ਦੁਰਗਮ ਸਥਾਨ ਹੋਣ ਤੇ ਆਵਾਜਾਈ ‘ਤੇ ਹੋਣ ਵਾਲੇ ਵੱਡੇ ਖਰਚ ਦੇ ਮੱਦੇਨਜ਼ਰ ਇਸ ਨੂੰ ਮੈਦਾਨੀ ਇਲਾਕਿਆਂ ‘ਚ ਨਹੀਂ ਭੇਜਿਆ ਜਾ ਸਕਿਆ ਸੀ। ਪਾਣੀ ਦੀ ਗੁਣਵੱਤਾ ਤੇ ਇਸ ਦੀ ਵਿਕਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਚੀਨੀ ਕੰਪਨੀਆਂ ਨੇ ਪਾਣੀ ਨੂੰ ਲਿਆਉਣ ਲਈ ਪੂਰੀ ਯੋਜਨਾ ਤਿਆਰ ਕੀਤੀ ਤੇ 2016 ਦੇ ਅੰਤ ‘ਚ ਇਸ ਨੂੰ ਅਮਲੀ ਕਰ ਦਿਖਾਇਆ ਹੈ। ਆਉਣ ਵਾਲੇ ਦਿਨਾਂ ‘ਚ ਇਸ ਪਾਣੀ ਦੀ ਵਿਕਰੀ ਵਧਣ ਦੀ ਸੰਭਾਵਨਾ ਹੈ। ਇਸ ਦਾ ਉਤਪਾਦਨ ਅਗਲੇ ਪੰਜ ਸਾਲ ‘ਚ 50 ਲੱਖ ਟਨ ਤਕ ਵਧਾਉਣ ਦੀ ਯੋਜਨਾ ਹੈ। ਇਸ ਨਾਲ ਤਿੱਬਤ ਦੇ ਵਿਕਾਸ ਲਈ ਜ਼ਿਆਦਾ ਧਨ ਮੁਹੱਈਆ ਹੋਵੇਗਾ ਤੇ ਨਵੀਆਂ ਆਰਥਿਕ ਸੰਭਾਵਨਾਵਾਂ ਦੇ ਦੁਆਰ ਖੁੱਲਣਗੇ। ਸ਼ਾਇਦ ਇਸੇ ਸੰਭਾਵਨਾ ਨੂੰ ਧਿਆਨ ‘ਚ ਰੱਖਦੇ ਹੋਏ ਚੀਨ ਨੇ ਬ੍ਰਹਮਪੁੱਤਰ ਸਮੇਤ ਕਈ ਨਦੀਆਂ ਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ‘ਤੇ ਬੰਨ੍ਹ ਬਣਾਉਣੇ ਹਨ। ਇਨ੍ਹਾਂ ਤੋਂ ਪੀਣ ਦੇ ਪਾਣੀ ਦੇ ਨਾਲ-ਨਾਲ ਬਿਜਲੀ ਦੀ ਪੈਦਾਵਾਰ ‘ਚ ਵੀ ਮਦਦ ਮਿਲੇਗੀ। ਸੁਭਾਵਿਕ ਹੈ ਕਿ ਇਸ ਨਾਲ ਭਾਰਤ ‘ਚ ਆਉਣ ਵਾਲੇ ਪਾਣੀ ਦੀ ਮਾਤਰਾ ਤੇ ਗੁਣਵੱਤਾ ਪ੍ਰਭਾਵਿਤ ਹੋਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp