ਚੀਨ ਅਤੇ ਪਾਕਿ ਦੋਹਾਂ ਨਾਲ ਲੜ੍ਹ ਸਕਦੇ ਹਾਂ: ਧਨੋਆ
ਨਵੀਂ ਦਿੱਲੀ:-ਭਾਰਤੀ ਹਵਾਈ ਫੌਜ ਦੇ ਮੁਖੀ ਬੀਐਸ ਧਨੋਆ ਨੇ ਅੱਜ ਕਿਹਾ ਕਿ ਹਵਾਈ ਫੌਜ ਪਾਕਿਸਤਾਨ ਵਿੱਚ ਪਰਮਾਣੂ ਤੇ ਹੋਰ ਟਿਕਾਣਿਆਂ ਦਾ ਪਤਾ ਲਾਉਣ ਤੇ ਹਮਲਾ ਕਰਨ ਦੇ ਸਮਰੱਥ ਹੈ। ਉਨ੍ਹਾਂ ਇਹ ਵੀ ਆਖਿਆ ਕਿ ਚੀਨ ਤੇ ਪਾਕਿਸਤਾਨ ਤੋਂ ਖ਼ਤਰੇ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਹਮਣਾ ਕਰਨ ਲਈ ਹਵਾਈ ਫੌਜ ਇਕੋ ਸਮੇਂ ਦੋ ਫਰੰਟਾਂ ਉਤੇ ਜੰਗ ਲੜਨ ਦੇ ਵੀ ਯੋਗ ਹੈ।



