ਦਲਵਿੰਦਰ ਸਿੰਘ ਰਛੀਨ, ਰਾਏਕੋਟ : ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਪ੍ਰਰਾਇਮਰੀ ਖੇਡਾਂ ਵਿਚ 41 ਤਗਮੇ ਜਿੱਤੇ ਕੇ ਝੰਡਾ ਬੁਲੰਦ ਰੱਖਿਆ ਹੈ। ਜ਼ਿਲ੍ਹਾ ਖੇਡ ਅਫਸਰ ਕੁਲਵੀਰ ਸਿੰਘ ਦੀ ਨਿਗਰਾਨੀ ਹੇਠ ਸਾਹਨੇਵਾਲ ਦੇ ਖੇਡ ਸਟੇਡੀਅਮ ‘ਚ ਹੋਈਆਂ ਇਨ੍ਹਾਂ ਜ਼ਿਲ੍ਹਾ ਪੱਧਰੀ ਪ੍ਰਰਾਇਮਰੀ ਖੇਡਾਂ ‘ਚ ਗੁਰੂ ਨਾਨਕ ਸਕੂਲ ਨੇ ਬਲਾਕ ਰਾਏਕੋਟ ਵੱਲੋਂ ਨੁਮਾਇੰਦਗੀ ਕੀਤੀ ਸੀ, ਜਿਸ ਦੌਰਾਨ ਸਕੂਲ ਦੇ ਖਿਡਾਰੀਆਂ ਨੇ 22 ਗੋਲਡ, 15 ਸਿਲਵਰ ਤੇ 4 ਬਰਾਊਜ ਮੈਡਲਾਂ ਸਮੇਤ ਕੁੱਲ 41 ਤਗਮੇ ਆਪਣੀ ਝੋਲੀ ਪਾਏ ਤੇ ਇਕ ਵਾਰ ਫਿਰ ਆਪਣੇ ਸਕੂਲ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ।
ਇਨ੍ਹਾਂ ਮੁਕਾਬਲਿਆਂ ਦੌਰਾਨ ਸਕੂਲ ਦੇ ਲੜਕੀਆਂ ਤੇ ਲੜਕਿਆਂ ਨੇ ਆਪਣੇ ਗਰੁੱਪਾਂ ‘ਚ 100, 200, 400, 600 ਮੀਟਰ ਤੇ ਰੀਲੇਅ ਰੇਸਾਂ ‘ਚੋਂ ਪਹਿਲਾ ਤੇ ਦੂਜਾ ਸਥਾਨ ਪ੍ਰਰਾਪਤ ਕੀਤਾ। ਇਸੇ ਤਰ੍ਹਾਂ ਸਕੂਲ ਦੀ ਰੱਸਾ-ਕੱਸੀ ਲੜਕਿਆਂ ਦੀ ਟੀਮ ਨੇ ਪਹਿਲਾ ਤੇ ਖੋ-ਖੋ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ‘ਚੋਂ 18 ਖਿਡਾਰੀਆਂ ਦੀ ਪੰਜਾਬ ਪੱਧਰੀ ਮੁਕਾਬਲਿਆਂ ‘ਚ ਚੋਣ ਕੀਤੀ ਗਈ ਹੈ।
ਸਾਰੇ ਜੇਤੂ ਖਿਡਾਰੀਆਂ ਦੇ ਸਕੂਲ ਪੁੱਜਣ ‘ਤੇ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਨੇ ਮੁਬਾਰਕਬਾਦ ਦਿੱਤੀ ਤੇ ਸਨਮਾਨਿਤ ਕੀਤਾ। ਇਸ ਮੌਕੇ ਹਰਪ੍ਰਰੀਤ ਕੌਰ, ਦਵਿੰਦਰਜੀਤ ਕੌਰ, ਵੀਰਾ ਕੌੜਾ, ਵੀਰ ਕੌਰ, ਹਰਜੋਤ ਸਿੰਘ ਸਿੱਧੂ, ਜਗਰੂਪ ਸਿੰਘ, ਕੋਚ ਬਲਕਾਰ ਸਿੰਘ ਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।


