ਏਜੰਸੀ, ਕੋਲਕਾਤਾ : ਕਲਕੱਤਾ ਹਾਈ ਕੋਰਟ ਨੇ ਬੰਗਾਲ ਦੀ ਮਮਤਾ ਸਰਕਾਰ ਨੂੰ ਝਟਕਾ ਦਿੰਦਿਆਂ ਭਾਜਪਾ ਦੀ ਰੈਲੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹਾਈ ਕੋਰਟ ਦੇ ਇਕ ਡਿਵੀਜ਼ਨ ਬੈਂਚ ਨੇ 29 ਨਵੰਬਰ ਨੂੰ ਕੋਲਕਾਤਾ ਵਿਚ ਵਿਕਟੋਰੀਆ ਹਾਊਸ ਨੇੜੇ ਭਾਜਪਾ ਦੀ ਮੈਗਾ ਰੈਲੀ ਦੀ ਇਜਾਜ਼ਤ ਦੇਣ ਵਾਲੀ ਪੱਛਮੀ ਬੰਗਾਲ ਸਰਕਾਰ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।

29 ਨਵੰਬਰ ਨੂੰ ਕੀਤੀ ਜਾਵੇਗੀ ਮੈਗਾ ਰੈਲੀ

ਮੱਧ ਕੋਲਕਾਤਾ ‘ਚ ਵਿਕਟੋਰੀਆ ਹਾਊਸ ਨੇੜੇ ਭਾਜਪਾ 29 ਨਵੰਬਰ ਨੂੰ ਇਕ ਵਿਸ਼ਾਲ ਰੈਲੀ ਕਰਨ ਵਾਲੀ ਹੈ। ਇਸ ਰੈਲੀ ‘ਚ ਭਾਜਪਾ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਿਰਕਤ ਕਰਨਗੇ।

ਪਿਛਲੇ ਹੁਕਮ ਨੂੰ ਦਿੱਤੀ ਗਈ ਸੀ ਚੁਣੌਤੀ

ਜ਼ਿਕਰਯੋਗ ਹੈ ਕਿ ਬੰਗਾਲ ਸਰਕਾਰ ਨੇ ਅਦਾਲਤ ਦੇ ਉਸ ਪਹਿਲੇ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਬੈਂਚ ਨੇ ਭਾਜਪਾ ਨੂੰ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਸੀ।