Ad-Time-For-Vacation.png

ਗਿਆਨ ਸਿੰਘ ਕੋਟਲੀ ਦੀ ਕਾਵਿ-ਪੁਸਤਕ ਦਾ ਪਰਭਾਵਸ਼ਾਲੀ ਰਿਲੀਜ਼ ਸਮਾਗਮ

ਸਰ੍ਹੀ- (ਪੱਤ੍ਰ ਪ੍ਰੇਰਕ) ਗਿਆਨ ਸਿੰਘ ਕੋਟਲੀ ਦੀ ਕਾਵਿ-ਪੁਸਤਕ *ਧਨੁ ਲੇਖਾਰੀ ਨਾਨਕਾ* 29 ਜੁਲਾਈ ਨੂੰ ਪੰਜਾਬ ਭਵਨ (ਸੁੱਖੀ ਬਾਠ ਮੋਟਰਜ਼ ) ਵਿਖੇ ਉਹਨਾਂ ਦੇ ਪਰਮ ਮਿੱਤ੍ਰ ਸ.ਭਗਵੰਤ ਸਿੰਘ ਮਿਨਹਾਸ ਦੇ ਸਪੁੱਤਰ ਉੱਘੇ ਸਮਾਜ ਸੇਵੀ ਜਤਿੰਦਰ ਸਿੰਘ ਮਿਨਹਾਸ ਵਲੋਂ ਸੁਹਰਿਦ ਮਿੱਤਰਾਂ ਦੀ ਭਰਪੂਰ ਹਾਜਰੀ ਵਿਚ ਰਿਲੀਜ਼ ਕੀਤੀ ਗਈ । ਸੁੱਖੀ ਬਾਠ ਜੀ ਨੇ ਸਭ ਨੂੰ ਜੀ ਆਇਆਂ ਕਿਹਾ। ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਨੇ ਹਾਜ਼ਰੀਨ ਦੀ ਜਣ ਪਛਾਣ ਕਰਾਈ। ਸਟੇਜ ਸਕੱਤਰ ਦੀ ਸੇਵਾਂ ਸੰਭਾਲਦਿਆਂ ਪ੍ਰਿਤਪਾਲ ਸਿੰਘ ਗਿਲ ਨੇ ਕਵਿਤਾਵਾਂ ਅਤੇ ਵਿਚਾਰਾਂ ਦਾ ਪਰੋਗਰਾਮ ਅਰੰਭ ਕੀਤਾ। ਜਾਨਦਾਰ ਸ਼ਾਇਰ ਇੰਦਰਜੀਤ ਸਿੰਘ ਧਾਮੀ ਨੇ ਗਿਆਨ ਸਿੰਘ ਕੋਟਲੀ ਬਾਰੇ ਪੱਛਮੀ ਦੁਨੀਆਂ ਦੇ ਸਿਰਮੌਰ ਸ਼ਾਇਰ ਹਰਭਜਨ ਸਿੰਘ ਬੈਂਸ ਜੀ ਦਾ ਲੇਖ ਪੜ੍ਹਿਆ ਅਤੇ ਨਾਮੀ ਕਵੀ ਕਵਿੰਦਰ ਚਾਂਦ ਨੇ ਹੁਸ਼ਿਆਰਪੁਰ ਦੇ ਉੱਘੇ ਉਰਦੂ ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ ਜੀ ਦਾ ਲੇਖ ਪੇਸ਼ ਕੀਤਾ । ਗਿਆਨ ਸਿੰਘ ਕੋਟਲੀ ਨੇ ਵੀ ਆਪਣੀ ਕਵਿਤਾ ਦੁਆਰਾ ਸਭ ਦਾ ਸੁਆਗਤ ਕੀਤਾ। * ਸੁਹਣੇ ਸ਼ੋਭਦੇ ਸ਼ੋਖ ਸੁਰੰਗ ਸੰਦਲੀ, ਮਹਿਕੀ ਫੁੱਲਾਂ ਦੀ ਜਿਵੇਂ ਗੁਲਜ਼ਾਰ ਏਥੇ ।  ਲਗਦਾ ਸ਼ੌਕ ਤੇ ਵਲਵਲੇ ਲਹਿਰ ਉੱਠੇ,ਪਹੁੰਚੇ ਯਾਰਾਂ ਦੇ ਯਾਰ ਦਿਲਦਾਰ ਏਥੇ ।* ਇਸ ਸਮੇਂ ਕੋਟਲੀ ਜੀ ਬਾਰੇ ਇੰਦਰਜੀਤ ਸਿੰਘ ਧਾਮੀ ਨੇ ਇਹ ਭਾਵਪੂਰਤ ਸ਼ਬਦ ਕਹੇ, *ਅੰਤਮ ਰੂਪ ਵਿਚ ਕਬੂਲਿਆ ਜਾਂ ਅਦੂਲਿਆ ਜਾਣਾ ਤਾਂ ਪਾਠਕਾਂ ਦੇ ਹੱਥ ਵਿਚ ਹੈ ਪਰੰਤੂ ਦਰਿਆਂ ਕੰਢੇ ਸਿੱਪੀਆਂ ਚੁਗ ਚੁਗ ਆਪਣੇ ਲਈ ਕਾਵਿਕ ਝਾਂਜਰਾਂ ਬਣਾ ਲੈਣੀਆਂ ਪ੍ਰਿੰਸੀਪਲ ਗਿਆਨ ਸਿੰਘ ਕਟਲੀ ਦੇ ਬੱਸ ਵਿਚ ਦਿੱਸਦਾ ਹੈ। ਕਿਸੇ ਅਹਿਸਾਸ ਬੱਝੇ ਵਿਸ਼ੇ ਤੇ ਕਿਵੇਂ ਲਿਖਣਾ ਹੈ ਇਸ ਦਾ ਅਭਾਸ ਉਸ ਦੀ ਪੁਸਤਕ *ਧਨੁ ਲੇਖਾਰੀ ਨਾਨਕਾ* ਨੂੰ ਪੜ੍ਹ ਕੇ ਹੀ ਲੱਗ ਸਕਦਾ ਹੈ । ਉਹ ਆਪਣੀ ਕਵਿਤਾ ਵਿਚ ਔੜਾਂ ਨੂੰ ਸਾਵਣ ਮਹੀਨਾ ਬਖਸ਼ਣ ਵਾਲਾ ਸ਼ਾਇਰ ਹੈ । ਉਸ ਦੀ ਕਵਿਤਾ ਚਟਾਨਾਂ ਦੇ ਪੁਣੇ ਛਾਣੇ ਝਰਨਿਆਂ ਦੇ ਸਵੱਛ ਪਾਣੀ ਵਰਗੀ ਹੈ ।*  ਬਹੁਤ ਸੀਨੀਅਰ ਕਵੀ ਜੀਵਨ ਰਾਮਪੁਰੀ ਨੇ ਵੀ ਕੋਟਲੀ ਜੀ ਬਾਰੇ ਜੋ ਕਵਿਤਾ ਪੇਸ਼ ਕੀਤੀ ਉਹ ਵੀ ਦੇਖੋ ।

*ਇਹ ਸਫਰ ਤੇਰੀ ਕਲਮ ਦਾ ਸਦਾ ਹੀ ਯਾਰੀ ਰਹੇ । ਹਰ ਇਕ ਉਦਮ ਉਪਰਾਲਾ ਸਦਾ ਜਾਰੀ ਰਹੇ ।

ਹੱਕ ਸੱਚ ਲਈ ਜੂਝਣਾ ਇਸ ਦੀ ਫਿਤਰਤ ਹੈ, ਸੱਚੇ ਸਾਹਿਬਾ ਇਹ ਸਦਾ ਹੀ ਉੱਚ ਕਿਰਦਾਰੀ ਰਹੇ ।*

ਗਿਆਨ ਸਿੰਘ ਕੋਟਲੀ ਦੀ ਬਹੁ-ਰੰਗੀ ਕਵਿਤਾ, ਬੋਲੀ, ਬਹੁ-ਸਭਿਆਚਾਰ ਤੇ ਧਾਰਮ ਪਰਚਾਰ ਪ੍ਰਤੀ ਕੀਤੀਆਂ ਸੇਵਾਵਾਂ ਦਾ ਵਿਸਥਾਰ ਪੇਸ਼ ਕੀਤਾ ਕਰਦੇ ਹੋਏ ਸਮਾਜ ਸੇਵੀ ਸੁੱਖੀ ਬਾਠ ਨੇ ਕਿਹਾ ਕਿ ਮੈਂ ਕੋਟਲੀ ਜੀ ਨੂੰ ਹਮੇਸ਼ਾਂ ਸ੍ਰਬ ਸਾਂਝੇ ਕੰਮਾਂ ਵਿਚ ਵਿਚਰਦੇ ਦੇਖਦਾ ਹੈ । ਹਰਕੀਰਤ ਸਿੰਘ ਕੁਲਾਰ ਐਡੀਟਰ ਪੰਜਾਬ ਗਾਰਡੀਅਨ ਨੇ ਕਿਹ ਕਿ ਮੈਂ ਕੋਟਲ਼ੀ ਜੀ ਦੀਆਂ ਲਿਖਤਾ ਚੰਗੀ ਤਰ੍ਹਾਂ ਛਾਪਦਾ ਹੀ ਨਹੀਂ ਬਲਕਿ ਉਹਨਾਂ ਤੋਂ ਕੁਝ ਸਿਖਣ ਦਾ ਯਤਨ ਵੀ ਕਰਦਾ ਹਾਂ । ਡਾ:ਪਿਰਥੀਪਾਲ ਸਿੰਘ ਸੋਹੀ ਨੇ ਕੋਟਲ਼ੀ ਸਾਹਿਬ ਨਾਲ ਜੰਗਲ ਪਹਾੜ ਚੜ੍ਹਨ ਤੇ ਗਾਹੁਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਡੇ ਸਭ ਦੀ ਸਿਹਤ ਲਈ ਬੜੀ ਚੰਗੀ ਮਿਸਾਲ ਹੈ । ਪੁਰਾਣੇ ਉੱਘੇ ਹਾਕੀ ਖਿਡਾਰੀ ਤੇ ਰੌਸ ਗੁਰੂ ਘਰ ਵੈਨਕੂਵਰ ਦੇ ਸਾਬਕਾ ਪਰਧਾਨ ਦਲਜੀਤ ਸਿੰਘ ਸੰਧੂ ਨੇ ਕਿਹਾ ਕਿ ਵੈਨਕੂਵਰ ਵਿਖੇ ਪ੍ਰਿੰਸੀਪਲ ਹੋਣ ਸਮੇਂ ਜਿਹੜੇ ਲੜਕੇ ਲੜਕੀਆਂ ਇਹਨਾਂ ਤੋਂ ਪੜ੍ਹੇ ਅਤੇ ਜਿਹੜੇ ਥਾਈਂ ਇਹ ਗੋਰਿਆਂ ਨੂੰ ਜਾ ਕੇ ਸਿੱਖੀ ਬਾਰੇ ਲੈਕਚਰ ਦੇ ਆਏ ਉਹ ਹੁਣ ਤੱਕ ਵੀ ਇਹਨਾਂ ਨੂੰ ਯਾਦ ਕਰਦੇ ਹਨ । ਸੁੱਚਾ ਸਿੰਘ ਕਲੇਰ ਨੇ ਕਿਹਾ ਕਿ ਵੈਨਕੂਵਰ ਦੇ ਮੇਅਰ ਇਹਨਾਂ ਪਾਸੋਂ ਪੰਜਾਬੀ ਸਿੱਖ ਕੇ ਹਰ ਥਾਂ ਪੰਜਾਬੀ ਵਿਚ ਹੀ ਭਾਸ਼ਨ ਦਿੰਦੇ ਬੜੇ ਚੰਗੇ ਲੱਗਦੇ ਸਨ। ਉਹਨਾਂ ਨੇ ਕੋਟਲੀ ਨੂੰ ਪੈਸੇ ਦੇਣੇ ਚਾਹੇ ਤਾਂ ਇਹਨਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਮੈਨੂੰ ਪੈਸੇ ਨਹੀਂ ਚਾਹੀਦੇ, ਮੇਰੇ ਪਾਸ ਪੈਸੇ ਬਹੁਤ ਹਨ । ਉੱਘੇ ਸਮਾਜ ਸੇਵੀ ਜਨਾਬ ਰਿਜ਼ਵਨ ਪੀਰਜ਼ਾਦਾ ਨੇ ਕਿਹਾ ਕਿ ਕੋਟਲੀ ਜੀ ਨੇ ਸਾਡੇ ਨਾਲ ਧੁਰ ਉਤਰ ਵਿੱਚ ਆਰਕਟਿਕ ਸਮੁੰਦਰ ਤੱਕ ਕਈ ਬਾਰ ਕਈ ਸ਼ਹਿਰਾਂ ਵਿਚ ਆਪਣੇ ਸਭਿਆਚਾਰ ਅਤੇ ਧਰਮ ਦਾ ਪਰਚਾਰ ਕੀਤਾ ਤੇ ਅਸੀਂ ਹਮੇਸ਼ਾਂ ਇਹਨਾਂ ਦੀ ਸੰਗਤ ਅਤੇ ਕਵਿਤਾਵਾਂ ਦਾ ਅਨੰਦ ਮਾਣਦੇ ਰਹੇ ਹਾਂ । ਹਿੰਦੀ ਕਵੀ ਅਚਾਰੀਆ ਦਵੇਦੀ ਜੀ ਨੇ ਵੀ ਕਿਹਾ ਕਿ ਮੈਂ ਵੀ ਕੋਟਲੀ ਜੀ ਨਾਲ ਅਜਿਹੇ ਕਈ ਸਮਾਗਮਾ ਤੇ ਹਾਜ਼ਰ ਹੁੰਦਾ ਰਿਹਾ ਹਾਂ। ਜੇ ਬੈਂਸ, ਸੁਰਿੰਦਰ ਕੌਰ, ਜ਼ਿਲੇ ਸਿੰਘ ਸਾਬਕਾ ਕੌਂਸਲ ਜਨਰਲ ਇੰਡੀਆ, ਨਦੀਮ ਪਰਮਾਰ, ਮੋਹਨ ਗਿੱਲ ਤੇ ਹੋਰਾਂ ਨੇ ਵੀ ਕੋਟਲੀ ਜੀ ਬਾਰੇ ਸ਼ਲਾਘਾਯੋਗ ਜਾਣਕਾਰੀ ਦਿੱਤੀ । ਗਿਆਨ ਸਿੰਘ ਕੋਟਲੀ ਨੇ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਪਰੋਫੈਸਰ ਡਾ: ਪੈਟਰਿੱਕ ਮੈਕਗੁਆਂਗ ਨੂੰ ਆਪਣੀ ਕਵਿਤਾ *ਸ਼ਾਨਦਾਰ ਕਨੇਡਾ* ਦਾ ਅੰਗਰੇਜ਼ੀ ਰੂਪ ਸਨਮਾਨ ਪੱਤ੍ਰ ਵਜੋਂ ਪੇਸ਼ ਕੀਤਾ। ਡਾ: ਪੈਟਰਿਕ ਜੀ ਕੋਟਲੀ ਜੀ ਦੇ ਸਮਾਗਮ ਦਾ ਪਤਾ ਲੱਗਣ ਤੇ ਆਪੇ ਹੀ ਆਏ ਸਨ ਤੇ ਪੰਜਾਬੀ ਨਾ ਜਾਣਦੇ ਹੋਏ ਵੀ ਉਹ ਢਾਈ ਘੰਟੇ ਤੱਕ ਪਰੋਗਰਾਮ ਵਿਚ ਸਜੇ ਰਹੇ । ਉਹਨਾਂ ਸੀਨੀਅਰ ਸਿਟੀਜਨਾਂ ਦੀ ਚੰਗੇਰੀ ਸਿਹਤ ਲਈ ਵਿਕਟੋਰੀਆ ਯੂਨਵਿਰਸਿਟੀ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਵੇਰਵਾ ਦਿੱਤਾ । ਪੂਰੇ ਬੀ.ਸੀ ਸੂਬੇ ਦੇ ਇੰਚਾਰਜ ਜੇ. ਬੈਂਸ (ਜਗਦੇਵ ਸਿੰਘ ਬੈਂਸ) ਨੇ ਵੀ ਇਸ ਵਿਸ਼ੇ ਤੇ ਚਾਨਣਾ ਪਾਇਆ ਤੇ ਕਲਕੱਤੇ ਵਿਖੇ ਕੋਟਲੀ ਜੀ ਵਲੋਂ ਕੀਤੀ ਕਾਵਿ-ਸੇਵਾ ਦੀ ਗੱਲ ਵੀ ਕੀਤੀ । ਜਰਨੈਲ ਸਿੰਘ ਆਰਟਿਸਟ, ਅਮਰੀਕ ਪਲਾਹੀ, ਹਰਪਾਲ ਸਿੰਘ ਲੱਖਾ, ਜਰਨੈਲ ਸਿੰਘ ਸੇਖਾ, ਬਿੱਕਰ ਸਿੰਘ ਖੋਸਾ, ਰਣਜੀਤ ਸਿੰਘ ਨਿੱਝਰ, ਸੁਰਜੀਤ ਸਿੰਘ ਮਾਧੋਪੁਰੀ, ਰੂਪੀ ਖੈਹਰਾ, ਅਮਰਜੀਤ ਕੌਰ ਸ਼ਾਂਤ, ਪ੍ਰਿੰਸੀਪਲ ਮਲਕੀਤ ਸਿੰਘ ਗਿੱਲ ਮਹਿਰੋਂ, ਮਨਦੀਪ ਸਿੰਘ ਗਿੱਲ ਕੰਪਿਓੂਟਰ ਇੰਜਨੀਅਰ, ਹਰਬਿੰਦਰ ਕੌਰ ਬੈਂਸ, ਪ੍ਰੋ:ਹਰਿੰਦਰ ਕੌਰ ਸੋਹੀ, ਨਵਨਿੰਦਰਜੀਤ ਕੌਰ ਸ਼ਾਹੀ, ਤੇਗਬੀਰ ਸਿੰਘ ਸ਼ਾਹੀ, ਸਤਨਿੰਦਰਜੀਤ ਕੌਰ ਧਾਲੀਵਾਲ, ਸੁਖਦੇਵ ਸਿੰਘ ਲੇਹਲ, ਅਮਰਜੀਤ ਸਿੰਘ ਚੜਿੱਕ ਰੇਡੀਓ ਪੰਜਾਬ, ਗਿਆਨ ਸਿੰਘ ਸੰਧੂ, ਇੰਦਰਜੀਤ ਕੌਰ ਸੰਧੂ, ਬਲਬੀਰ ਸਿੰਘ ਸੰਘਾ, ਗੁਰਦੇਵ ਸਿੰਘ ਸੰਘਾ ਕਲਕੱਤਾ, ਜਸਮੇਰ ਸਿੰਘ ਸੰਧੂ ਤੇ ਹੋਰਨਾਂ ਨੇ ਵੀ ਹਾਜਰੀ ਭਰੀ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.