ਤਾਰੀ ਲੋਧੀਪੁਰੀਆ, ਅੌੜ : ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਥਾਣਾ ਅੌੜ ਦੇ ਐੱਸਐੱਚਓ ਮਹਿੰਦਰ ਸਿੰਘ ਵੱਲੋਂ ‘ਨਸ਼ਾ ਪੰਜਾਬ ‘ਚ ਰਹਿਣ ਨਹੀਂ ਦੇਣਾ, ਅਮਲੀ ਕਿਸੇ ਨੂੰ ਕਹਿਣ ਨੀਂ ਦੇਣਾ’ ਮੁਹਿੰਮ ਤਹਿਤ ਵਿਸ਼ੇਸ ਤੌਰ ‘ਤੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਹੋਂਦ ਬਚਾਈ ਜਾ ਸਕੇ, ਕਿਉਂਕਿ ਅੱਜ ਦੇ ਨੌਜਵਾਨ ਕੱਲ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਇਤਲਾਹ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਪਰੰਤ ਸਰਪੰਚ ਰਾਮਜੀ ਦਾਸ ਖੜਕੂਵਾਲ ਵੱਲੋਂ ਪ੍ਰਸ਼ਾਸ਼ਨ ਦੇ ਇਨ੍ਹਾਂ ਯਤਨਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਪ੍ਰਸ਼ਾਸ਼ਨ ਦੀ ਹਰ ਸੰਭਵ ਮਦਦ ਕਰਨ ਲਈ ਲੋਕਾਂ ਦਾ ਸਾਥ ਮੰਗਿਆ। ਅੰਤ ਵਿਚ ਪਿੰਡ ਵਾਸੀਆਂ ਵੱਲੋਂ ਆਏ ਹੋਏ ਮਹਿਮਾਨ ਦਾ ਸਿਰੋਪਾਓ ਦੇ ਕੇ ਧੰਨਵਾਦ ਕੀਤਾ। ਇਸ ਮੌਕੇ ਹਰਭਜਨ ਸਿੰਘ, ਧਰਮਪਾਲ, ਭੁਪਿੰਦਰ ਸਿੰਘ (ਤਿੰਨੋਂ ਸਾਬਕਾ ਸਰਪੰਚ), ਸੁਰਿੰਦਰ ਕੌਰ ਪੰਚ, ਬਲਵੀਰ ਸਿੰਘ ਨਾਮਧਾਰੀ, ਹਰਜਿੰਦਰ ਸਿੰਘ ਪੰਗੂੜਾ, ਸਤਨਾਮ ਸਿੰਘ ਸੈਣੀ, ਸੋਹਣ ਲਾਲ, ਪਰਮਜੀਤ ਸਿੰਘ, ਜਸਵਿੰਦਰ ਪਾਲ,ਗੁਰਮੀਤ ਸਿੰਘ ਕੰਗ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ।