ਸੰਜੀਵ ਗੁਪਤਾ, ਜਗਰਾਓਂ : ਸੀਬੀਐੱਸਈ ਨਾਲ ਸਬੰਧਤ ਸਕੂਲਾਂ ਦੀ ਸੰਸਥਾ ਸਹੋਦਿਆ ਵੈਸਟ ਦੀਆਂ ਖੇਡਾਂ ਦੇ ਵੱਖ-ਵੱਖ ਮੁਕਾਬਲੇ ਹੋਏ, ਜਿਸ ‘ਚ ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐੱਮਐੱਲਡੀ ਸਕੂਲ ਦੀ ਕਬੱਡੀ ਲੜਕੇ ਅੰਡਰ-17 ਮੁਕਾਬਲਿਆਂ ‘ਚੋਂ ਦੂਸਰੇ ਸਥਾਨ ਤੇ ਰਹੀ, ਇਸੇ ਤਰ੍ਹਾਂ ਵਾਲੀਵਾਲ ਅੰਡਰ-14 ਤੇ ਅੰਡਰ-17 ਲੜਕੇ ਦੂਸਰੇ ਸਥਾਨ ਤੇ ਰਹੇ।

ਬਾਕੀ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਿੰ੍ਸੀਪਲ ਬਲਦੇਵ ਬਾਵਾ ਨੇ ਵੱਖ-ਵੱਖ ਮੁਕਾਬਲਿਆਂ ‘ਚੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਵਧਾਈ ਦਿੰਦਿਆਂ ਕਿਹਾ ਹਰ ਵਿਦਿਆਰਥੀ ਨੂੰ ਖੇਡਾਂ ‘ਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਖੇਡਾਂ ਖਿਡਾਰੀਆਂ ਨੂੰ ਜਿੱਤਾਂ ਮਾਨਣ ਤੇ ਹਾਰਾਂ ਨੂੰ ਬਰਦਾਸ਼ਤ ਕਰਨ ਦੀ ਸਿੱਖਿਆ ਦਿੰਦੀਆਂ ਹਨ।

ਉਨ੍ਹਾਂ ਕਿਹਾ ਖੇਡਾਂ ਨਾਲ ਹੀ ਸਰੀਰ ਤੰਦਰੁਸਤ ਹੈ ਤੇ ਹਰ ਖੇਤਰ ‘ਚ ਪੂਰੇ ਵਿਸ਼ਵਾਸ ਨਾਲ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਵਾਈਸ ਪਿੰ੍ਸੀਪਲ ਦਲਵੀਰ ਕੌਰ, ਜਸਮਿੰਦਰ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।