ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਜੀਐੱਚਜੀ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸਧਾਰ ਵੱਲੋਂ ਕਾਲਜ ਦੇ ਦੋ ਸਹਾਇਕ ਪੋ੍ਫ਼ੈਸਰਾਂ ਡਾ. ਜਗਜੀਤ ਸਿੰਘ ਤੇ ਡਾ. ਜਸਲੀਨ ਕੌਰ ਦੀ ਦੇਖ-ਰੇਖ ਅਧੀਨ ਇਕ ਦਿਨ ਦੀ ਵਿੱਦਿਅਕ ਯਾਤਰਾ ਕਰਵਾਈ ਗਈ, ਜਿਸ ‘ਚ ਕਾਲਜ ਦੇ 30 ਵਿਦਿਆਰਥੀਆਂ ਨੂੰ ਚੰਡੀਗੜ੍ਹ ਲਿਜਾਇਆ ਗਿਆ, ਜਿਥੇ ਡਾ. ਜਗਜੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਬਾਰੇ ਤੇ ਉੱਥੋਂ ਦੇ ਵਿਭਾਗਾਂ ਬਾਰੇ ਵਿਸਥਾਰ ਸਹਿਤ ਦੱਸਿਆ।

ਉਨ੍ਹਾਂ ਕਿਹਾ ਹਰ ਵਿਦਿਆਰਥੀ ਨੂੰ ਪ੍ਰਬੰਧਕੀ ਸੈਕਸ਼ਨ ਬਾਰੇ ਪਤਾ ਹੋਣਾ ਜ਼ਰੂਰੀ ਹੈ, ਕਿਉਂਕਿ ਡਿਗਰੀ ‘ਤੇ ਕਿਸੇ ਵੀ ਤਰ੍ਹਾਂ ਗ਼ਲਤੀ ਹੋਣ ਤੇ, ਨਤੀਜਾ ਲੇਟ ਆਉਣ ਤੇ, ਮਾਈਗ੍ਰੇਸ਼ਨ ਲੈਣ ਲਈ ਆਦਿ ਯੂਨੀਵਰਸਿਟੀ ਦੇ ਪ੍ਰਬੰਧਕੀ ਸ਼ਾਖਾ ‘ਚ ਜਾਣਾ ਪੈ ਸਕਦਾ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਰਾਕ ਗਾਰਡਨ ਵਿਖੇ ਲਿਜਾਇਆ ਗਿਆ, ਜਿੱਥੇ ਵਿਦਿਆਰਥੀਆਂ ਨੇ ਬਹੁਤ ਆਨੰਦ ਮਾਣਿਆ।

ਡਾ. ਜਸਲੀਨ ਨੇ ਵਿਦਿਆਰਥੀਆਂ ਨੂੰ ਰਾਕ ਗਾਰਡਨ ਦੇ ਇਤਿਹਾਸ ਬਾਰੇ ਦੱਸਿਆ। ਇਸ ਮਗਰੋਂ ਵਿਦਿਆਰਥੀਆਂ ਨੂੰ ਸੁਖਨਾ ਝੀਲ ਵਿਖੇ ਲੈ ਜਾਇਆ ਗਿਆ, ਜਿਥੇ ਵਿਦਿਆਰਥੀਆਂ ਨੇ ਕੁਦਰਤ ਦੇ ਵਿਭਿੰਨ ਨਜ਼ਾਰਿਆਂ ਦੀ ਫ਼ੋਟੋਗ੍ਰਾਫ਼ੀ ਵੀ ਕੀਤੀ। ਕਾਲਜ ਦੇ ਪਿੰ੍ਸੀਪਲ ਡਾ. ਪ੍ਰਗਟ ਸਿੰਘ ਗਰਚਾ ਨੇ ਕਿਹਾ ਕਾਲਜ ਵਿਦਿਆਰਥੀਆਂ ਦੀ ਸਿਰਫ਼ ਵਿੱਦਿਅਕ ਪ੍ਰਰਾਪਤੀਆਂ ਨਾਲ ਹੀ ਸਬੰਧਿਤ ਨਹੀਂ ਹੈ ਬਲਕਿ ਕਲਾ, ਮਨੋਰੰਜਨ ਆਦਿ ਦਾ ਧਿਆਨ ਰੱਖਣਾ ਵੀ ਕਾਲਜ ਆਪਣਾ ਫ਼ਰਜ਼ ਸਮਝਦਾ ਹੈ।