ਪੱਤਰ ਪੇ੍ਰਰਕ, ਦੋਰਾਹਾ : ਪੰਜਾਬ ਦੀ ਭਗਵੰਤ ਮਾਨ ਸਰਕਾਰ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀਆਂ ਦੇ ਰਹੀ ਹੈ ਤਾਕਿ ਪੰਜਾਬ ਦੀ ਜਵਾਨੀ ਵਿਦੇਸ਼ ਜਾ ਕੇ ਰੁਜ਼ਗਾਰ ਪ੍ਰਰਾਪਤ ਕਰਨ ਥਾਂ ਆਪਣੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ।

ਉਕਤ ਪ੍ਰਗਟਾਵਾ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਹਲਕਾ ਵਿਧਾਇਕ ਪਾਇਲ ਨੇ ਕੀਤਾ। ਇਸ ਦੌਰਾਨ ਸੀਨੀਅਰ ਵੈਟਰਨਰੀ ਅਫ਼ਸਰ ਅਨੁਪਮਾ ਕੁਮਾਰੀ ਨੇ ਦੱਸਿਆ ਤਹਿਸੀਲ ਪਾਇਲ ਦੇ ਸਮੂਹ ਵੈਟਰਨਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਦਾ ਸਟਾਫ ਜਨਤਾ ਦੇ ਸੇਵਾ ‘ਚ ਹਮੇਸ਼ਾਂ ਹਾਜ਼ਰ ਰਹਿੰਦਾ ਹੈ। ਨਵਜੋਤ ਸਿੰਘ ਨੇ ਅਹੁਦਾ ਸੰਭਾਲਣ ਉਪਰੰਤ ਹਾਜ਼ਰੀਨ ਨੂੰ ਭਰੋਸਾ ਦਿਵਾਇਆ ਕਿ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਨਗੇ। ਸਟਾਫ ਤੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਤੇ ਚੇਅਰਮੈਨ ਬੂਟਾ ਸਿੰਘ ਗਿੱਲ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਮਨਜੀਤ ਸਿੰਘ ਪੀਏ, ਮਾਸਟਰ ਭੁਪਿੰਦਰ ਸਿੰਘ, ਮੋਹਣ ਸਿੰਘ, ਬਿੱਕਰ ਸਿੰਘ ਕੈਨੇਡਾ, ਹਰਮਿੰਦਰ ਸਿੰਘ, ਡਾ. ਪ੍ਰਬਲ ਗੌਤਮ, ਡਾ. ਗੌਰਵ ਚੱਢਾ, ਡਾ. ਤਵਲੀਨ ਕੌਰ, ਡਾ. ਸ਼ਿਵਾਨੀ, ਮਨਤੇਗ ਸਿੰਘ, ਸਰਪੰਚ ਦਲਵਿੰਦਰ ਸਿੰਘ ਝਾਬੇਆਲ, ਮੁਖ਼ਤਿਆਰ ਸਿੰਘ ਬੇਰ ਕਲਾਂ, ਸਾਹਿਲ ਸੋਨੀ, ਬਲਵਿੰਦਰ ਸਿੰਘ, ਦਰਬਾਰਾ ਸਿੰਘ ਕੱਦੋਂ, ਸ਼ਮਸ਼ੇਰ ਸਿੰਘ ਕੱਦੋਂ, ਰਮਨਦੀਪ ਸਿੰਘ ਆਦਿ ਹਾਜ਼ਰ ਸਨ।