Skip to content
Friday, November 20, 2026 3°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਕੋਰੋਨਾ ਸੰਕਟ ‘ਚ ਦੁਬਈ ਦੇ ਹਸਪਤਾਲ ਨੇ ਪੇਸ਼ ਕੀਤੀ ਵੱਡੀ ਮਿਸਾਲ, ਭਾਰਤੀ ਦਾ ਡੇਢ ਕਰੋੜ ਰੁਪਏ ਦਾ ਬਿੱਲ ਕੀਤਾ ਮਾਫ

By Admin Published 2 min read

ਤੇਲੰਗਾਨਾ ਦੇ ਰਹਿਣ ਵਾਲੇ 42 ਸਾਲਾ ਓਡਨਾਲਾ ਰਾਜੇਸ਼ ਦੀ ਦੁਬਈ ‘ਚ 23 ਅਪ੍ਰੈਲ ਨੂੰ ਸਿਹਤ ਖ਼ਰਾਬ ਹੋਣ ਮਗਰੋਂ ਕੋਰੋਨਾ ਟੈਸਟ ਕਰਵਾਇਆ ਗਿਆ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਕਰੀਬ 80 ਦਿਨ ਇਲਾਜ ਚੱਲਿਆ। ਇਸ ਦੌਰਾਨ ਉਨ੍ਹਾਂ ਦਾ ਬਿੱਲ ਇੱਕ ਕਰੋੜ 52 ਲੱਖ ਰੁਪਏ ਬਣਿਆ। ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਦੋਂ ਆਪਣਿਆਂ ਵੱਲੋਂ ਮੂੰਹ ਫੇਰਨ ਦੇ ਕਈ ਮਾਮਲੇ ਸਾਹਮਣੇ ਆਏ, ਉੱਥੇ ਹੀ ਦੁਬਈ ਦੇ ਹਸਪਤਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਦੁਬਈ ਦੇ ਹਸਪਤਾਲ ‘ਚ ਕੋਰੋਨਾ ਪੀੜਤ ਭਾਰਤੀ ਦਾ ਇਲਾਜ ਚੱਲਿਆ। ਮਰੀਜ਼ ਦੇ ਠੀਕ ਹੋਣ ਮਗਰੋਂ ਹਸਪਤਾਲ ਨੇ ਉਸ ਦਾ ਇੱਕ ਕਰੋੜ 52 ਲੱਖ ਰੁਪਏ ਦਾ ਬਿੱਲ ਮਾਫ ਕਰ ਦਿੱਤਾ। ਤੇਲੰਗਾਨਾ ਦੇ ਰਹਿਣ ਵਾਲੇ 42 ਸਾਲਾ ਓਡਨਾਲਾ ਰਾਜੇਸ਼ ਦੀ ਦੁਬਈ ‘ਚ 23 ਅਪ੍ਰੈਲ ਨੂੰ ਸਿਹਤ ਖ਼ਰਾਬ ਹੋਣ ਮਗਰੋਂ ਕੋਰੋਨਾ ਟੈਸਟ ਕਰਵਾਇਆ ਗਿਆ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਕਰੀਬ 80 ਦਿਨ ਇਲਾਜ ਚੱਲਿਆ। ਇਸ ਦੌਰਾਨ ਉਨ੍ਹਾਂ ਦਾ ਬਿੱਲ ਇੱਕ ਕਰੋੜ 52 ਲੱਖ ਰੁਪਏ ਬਣਿਆ।

ਰਾਜੇਸ਼ ਨੂੰ ਹਸਪਤਾਲ ‘ਚ ਗਲਫ ਵਰਕਰ ਪ੍ਰੋਟੈਕਸ਼ਨ ਸੁਸਾਇਟੀ ਦੇ ਮੁਖੀ ਗੁੰਢੇਲੀ ਨਰਸਿਮ੍ਹਾ ਨੇ ਦਾਖਲ ਕਰਵਾਇਆ ਸੀ। ਉਹ ਲਗਾਤਾਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਹਸਪਤਾਲ ਵੀ ਜਾਂਦੇ ਸਨ। ਉਨ੍ਹਾਂ ਨੇ ਹੀ ਰਾਜੇਸ਼ ਦੀ ਮਦਦ ਕਰਨ ਲਈ ਪੂਰੇ ਮਾਮਲੇ ਦੀ ਜਾਣਕਾਰੀ ਦੁਬਈ ‘ਚ ਭਾਰਤੀ ਦੂਤਾਵਾਸ ਦੇ ਵਾਲੰਟੀਅਰ ਸੋਮਨਾਥ ਰੈਡੀ ਨੂੰ ਦਿੱਤੀ। ਸੋਮਨਾਥ ਰੈਡੀ ਨੇ ਦੁਬਈ ‘ਚ ਮਜਦੂਰ ਮਾਮਲਿਆਂ ਦੇ ਭਾਰਤੀ ਰਾਜਦੂਤ ਹਰਜੀਤ ਸਿੰਘ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਹਰਜੀਤ ਸਿੰਘ ਨੂੰ ਅਪੀਲ ਕੀਤੀ ਕਿ ਰਾਜੇਸ਼ ਇੰਨਾ ਪੈਸਾ ਦੇਣ ਦੇ ਅਸਮਰੱਥ ਹੈ ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਸ ਤੋਂ ਬਾਅਦ ਰਾਜਦੂਤ ਹਰਜੀਤ ਸਿੰਘ ਨੇ ਦੁਬਈ ਹਸਪਤਾਲ ਦੇ ਪ੍ਰਸ਼ਾਸਨ ਨੂੰ ਖਤ ਲਿਖਿਆ ਜਿਸ ‘ਚ ਮਨੁੱਖੀ ਆਧਾਰ ‘ਤੇ ਬਿੱਲ ਮਾਫ ਕਰਨ ਦੀ ਮੰਗ ਕੀਤੀ।

ਹਸਪਤਾਲ ਪ੍ਰਸ਼ਾਸਨ ਨੇ ਇਸ ‘ਤੇ ਸਾਕਾਰਾਤਮਕ ਜਵਾਬ ਦਿੱਤਾ ਤੇ ਰਾਜੇਸ਼ ਦਾ ਬਿੱਲ ਮਾਫ ਕਰਦਿਆ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਲਈ ਦੁਬਈ ਤੋਂ ਭਾਰਤ ਦੀ ਮੁਫ਼ਤ ਟਿਕਟ ਦਾ ਇੰਤਜ਼ਾਮ ਕੀਤਾ ਗਿਆ। ਰਾਜੇਸ਼ ਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਦੀ 10 ਹਜ਼ਾਰ ਰੁਪਏ ਨਾਲ ਮਦਦ ਵੀ ਕੀਤੀ ਗਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →

ਅਮਰੀਕਾ ਤੋਂ ਰਾਹੁਲ ਗਾਂਧੀ ਦਾ ਭਾਰਤੀ ਲੋਕਤੰਤਰ ‘ਤੇ ਬਿਆਨ: ਚੋਣ ਪ੍ਰਣਾਲੀ ਵਿੱਚ ਖਾਮੀਆਂ ਦੇ ਦਾਅਵੇ ‘ਤੇ ਨਵੀਂ ਸਿਆਸੀ ਚਰਚਾ ਅਮਰੀਕਾ ਦੇ ਸ਼ਿਕਾਗੋ ਯੂਨੀਵਰਸਿਟੀ ਵਿੱਚ ਰਾਹੁਲ ਗਾਂਧੀ ਨੇ ਭਾਰਤੀ ਲੋਕਤੰਤਰ ਨੂੰ ਪਵਿੱਤਰ ਦੱਸਦਿਆਂ ਚੋਣ ਪ੍ਰਣਾਲੀ ਵਿੱਚ ਗੰਭੀਰ ਖਾਮੀਆਂ ਦੇ ਦੋਸ਼ ਲਾਏ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਚੋਣਾਂ ਦਾ ਬਾਈਕਾਟ ਨਹੀਂ ਕਰੇਗੀ, ਸਗੋਂ ਚੋਣ ਮੈਦਾਨ ਵਿੱਚ ਰਹਿੰਦਿਆਂ ਕਥਿਤ ਖਾਮੀਆਂ ਨੂੰ ਲੋਕਾਂ ਸਾਹਮਣੇ ਲਿਆਉਂਦੀ ਰਹੇਗੀ।

November 19, 2026
Share on WhatsApp