ਕੈਨੇਡਾ ਦੇ ਐਮ ਪੀ ਵੱਲੋਂ ਸੁਖਮੰਦਰ ਬਰਾੜ ਦੇ ਪਿੰਡ ਉਸ ਦੀ ਪੁਸਤਕ ਲੋਕ ਅਰਪਣ

-ਪ੍ਰੈਸ ਕਲੱਬ ਨੂੰ ਦਿੱਤੇ 15 ਹਜ਼ਾਰ ਰੁਪਏ

ਬਠਿੰਡਾ:-(ਪੰਜਾਬ ਗਾਰਡੀਅਨ ਨਿਊਜ਼) ਏਥੋਂ ਦੀ ਪ੍ਰੈਸ ਕਲੱਬ ਵੱਲੋਂ ਭਾਰਤ ਫੇਰੀ ‘ਤੇ ਆਏ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਜਤਿੰਦਰ ਸਿੰਘ ਜਤੀ ਸਿੱਧੂ ਦੇ ਭਗਤਾ ਭਾਈ ਕਾ ਵਿਖੇ ਪਹੁੰਚਣ ‘ਤੇ ਰੱਖੇ ਗਏ ਸਵਾਗਤੀ ਸਮਾਗਮ ਸਮੇਂ ਮੈਂਬਰ ਪਾਰਲੀਮੈਂਟ ਵੱਲੋਂ ਪੱਤਰਕਾਰ ਸੁਖਮੰਦਰ ਸਿੰਘ ਬਰਾੜ ਦੀ ਪੁਸਤਕ Ḕਸੱਥ ਕਚਹਿਰੀḔ ਲੋਕ ਅਰਪਣ ਕੀਤੀ ਗਈ। ਵਰਨਣਯੋਗ ਹੈ ਕਿ ਸੁਖਮੰਦਰ ਸਿੰਘ ਬਰਾੜ ਏਸੇ ਪਿੰਡ ਭਗਤਾ ਭਾਈ ਕਾ ਦੇ ਜੰਮਪਲ ਹਨ ਅਤੇ ਉਹ ਮੈਂਬਰ ਪਾਰਲੀਮੈਂਟ ਦੇ ਡੈਲੀਗੇਸ਼ਨ ‘ਚ ਉਨ੍ਹਾਂ ਦੇ ਨਾਲ ਹੀ ਭਾਰਤ ਫੇਰੀ ‘ਤੇ ਆਏ ਹੋਏ ਹਨ। ਸਿਰਫ਼ ਕੁਝ ਮਿੰਟਾਂ ਲਈ ਹੀ ਆਪਣੇ ਪਿੰਡ ਪਹੁੰਚਦਿਆਂ ਬਰਾੜ ਨੇ ਆਪਣੀ ਪੁਸਤਕ ਪਿੰਡ ਵਾਸੀਆਂ ਅਤੇ ਪ੍ਰੈਸ ਕਲੱਬ ਦੀ ਹਾਜ਼ਰੀ ਵਿੱਚ ਮੈਂਬਰ ਪਾਰਲੀਮੈਂਟ ਜਤੀ ਸਿੱਧੂ ਕੋਲੋਂ ਲੋਕ ਅਰਪਣ ਕਰਵਾਈ।

ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ ਸਿੱਧੂ ਨੇ ਪ੍ਰੈਸ ਕਲੱਬ ਵੱਲੋਂ ਸਮਾਜ ਸੇਵੀ ਕੰਮਾਂ ‘ਚ ਵਧਾਏ ਸ਼ਲਾਂਘਾਯੋਗ ਕਦਮਾਂ ਸਦਕਾ ਕਲੱਬ ਨੂੰ ਸਨਮਾਨ ਵਜੋਂ ਇੱਕ ਪ੍ਰਮਾਣ ਪੱਤਰ ਅਤੇ ਆਪਣੇ ਨਿੱਜੀ ਫੰਡ ਵਿੱਚੋਂ 15 ਹਜ਼ਾਰ ਰੁਪਏ ਦੀ ਰਕਮ ਭੇਂਟ ਕੀਤੀ। ਆਪਣੇ ਛੋਟੇ ਜਿਹੇ ਭਾਸ਼ਨ ‘ਚ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਦੀ ਉੱਤਮ ਫ਼ਖਰ ਵਾਲੀ ਗੱਲ ਹੈ ਕਿ ਹੋ ਸਕਦਾ ਕਿ ਭਗਤਾ ਭਾਈ ਕਾ ਦੀ ਪ੍ਰੈਸ ਕਲੱਬ ਦੁਨੀਆਂ ‘ਚ ਇੱਕੋਂ ਇੱਕ ਅਜਿਹੀ ਪ੍ਰੈਸ ਕਲੱਬ ਹੋਵੇ ਜਿਹੜੀ ਕਿ ਪੱਤਰਕਾਰਤਾ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਵਿੱਚ ਵੀ ਓਨਾ ਹੀ ਅੱਗੇ ਵਧ ਕੇ ਕੰਮ ਕਰ ਰਹੀ ਹੈ ਜਿੰਨੀ ਕਿ ਉਹ ਪੱਤਰਕਾਰਤਾ ਦੇ ਖੇਤਰ ਵਿੱਚ ਪੱਤਰਕਾਰੀ ਦੀ ਜਿੰਮੇਵਾਰੀ ਨਿਭਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਤਾਂ ਅਜੇ ਤੱਕ ਕੋਈ ਅਜਿਹੀ ਪ੍ਰੈਸ ਕਲੱਬ ਨਜ਼ਰ ਨਹੀਂ ਆਈ ਜਿਹੜੀ ਕਿ ਪੱਤਰਕਾਰਤਾ ਦੇ ਨਾਲ ਨਾਲ ਇਨਸਾਨੀਅਤ ਲਈ ਮਸੀਹਾ ਬਣਦੀ ਹੋਵੇ।

ਇਸ ਮੌਕੇ ਪ੍ਰੈਸ ਕਲੱਬ ਵੱਲੋਂ ਸ਼ ਸਿੱਧੂ ਅਤੇ ਉਨ੍ਹਾਂ ਦੇ ਡੈਲੀਗੇਸ਼ਨ ‘ਚ ਨਾਲ ਆਏ ਕੈਵਿਨ ਤਤਲਾ, ਮੁਰੇ ਹਾਰਦਾਈ ਅਤੇ ਸੁਖਮੰਦਰ ਸਿੰਘ ਬਰਾੜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.