Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਕੈਨੇਡਾ ਦੇ ਐਮ ਪੀ ਜਤੀ ਸਿੱਧੂ ਦਾ ਜੱਦੀ ਪਿੰਡ ਮੱਲ੍ਹਾ ਪਹੁੰਚਣ ‘ਤੇ ਜ਼ੋਰਦਾਰ ਸਵਾਗਤ

By Admin Published 2 min read

-ਨਿੱਜ਼ੀ ਫੰਡ ‘ਚੋਂ ਲੜਕੀਆਂ ਦੇ ਸਕੂਲ ਲਈ ਦਿੱਤੇ ਸਵਾ ਲੱਖ ਰੁਪਏ

ਜਗਰਾਉਂ :-(ਹਰਜਿੰਦਰ ਕੌਰ ਸਿੱਧੂ) ਕੈਨੇਡਾ ਦੇ ਲੋਕ ਸਭਾ ਹਲਕਾ ਮਿਸ਼ਨ-ਮਸਕੀ-ਫਰੇਜ਼ਰ ਕੈਨੀਅਨ ਤੋਂ ਮੈਂਬਰ ਪਾਰਲੀਮੈਂਟ ਜਤਿੰਦਰ ਸਿੰਘ ਸਿੱਧੂ (ਜਤੀ ਸਿੱਧੂ) ਦਾ ਡੈਲੀਗੇਸ਼ਨ, ਜਿਸ ਵਿੱਚ ਕੈਵਨ ਤਤਲਾ, ਮੁਰੇ ਹਾਰਦਾਈ ਅਤੇ ਪੰਜਾਬੀ ਮੀਡੀਆ ਤੋਂ ਨਾਲ ਗਏ ਪੱਤਰਕਾਰ ਸੁਖਮੰਦਰ ਸਿੰਘ Ḕਭਗਤਾ ਭਾਈ ਕਾḔ ਸ਼ਾਮਲ ਹਨ, ਜਦੋਂ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਗੁਰੂਸਰ ਕਾਉਂਕੇ (ਜਗਰਾਓਂ) ਵਿਖੇ ਮੱਥਾ ਟੇਕਣ ਪਹੁੰਚੇ ਜਿੱਥੇ ਸਮੱੁਚੇ ਇਲਾਕੇ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਅਤੇ ਸਿਰੋਪਾਓ ਬਖਸ਼ਿਸ਼ ਕੀਤਾ। ਉਸ ਤੋਂ ਬਾਅਦ ਉਹ ਜਗਰਾਉਂ ਵਿਖੇ ਪੰਜਾਬ ਦੇ ਸਾਬਕਾ ਵਿਧਾਇਕ ਸ਼ ਭਾਗ ਸਿੰਘ ਮੱਲ੍ਹਾ ਦੇ ਘਰ ਗਏ ਅਤੇ ਆਪਣੇ ਜਗਰਾਉਂ ਵਾਲੇ ਘਰ ਨੂੰ ਦੇਖਿਆ ਜਿੱਥੇ ਉਨ੍ਹਾਂ ਨੇ ਪੰਜਾਬ ਰਹਿੰਦੇ ਹੋਏ ਆਪਣਾ ਬਚਪਨ ਗੁਜ਼ਾਰਿਆ। ਐਮ ਪੀ ਬਣਨ ਤੋਂ ਬਾਅਦ ਜਦੋਂ ਉਹ ਪਹਿਲੀ ਵਾਰ ਆਪਣੇ ਜੱਦੀ ਪਿੰਡ ਮੱਲ੍ਹਾ (ਨੇੜੇ ਜਗਰਾਉਂ) ਵਿਖੇ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਢੋਲ ਢਮੱਕਿਆਂ ਨਾਲ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਇੱਕ ਖੁੱਲੀ ਜੀਪ ਰਾਹੀਂ ਪੰਜਾਹ ਤੋਂ ਵੱਧ ਮੋਟਰਸਾਇਕਲਾਂ ਦੀ ਅਗਵਾਈ ਵਿੱਚ ਪਿੰਡ ਦੀਆਂ ਗਲੀਆਂ ਵਿੱਚੋਂ ਦੀ ਘੁਮਾ ਕੇ ਗੁਰਦੁਆਰਾ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਦੇ ਸਵਾਗਤ ਲਈ ਇੱਕ ਸਮਾਗਮ ਰੱਖਿਆ ਗਿਆ। ਜਿਉਂ ਹੀ ਉਹ ਪਿੰਡ ਵਿੱਚੋਂ ਦੀ ਲੰਘ ਰਹੇ ਸਨ ਤਾਂ ਪਿੰਡ ਵਾਸੀ ਆਪੋ ਆਪਣੇ ਘਰਾਂ ਅੱਗੇ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦੇ ਹੋਏ ਫ਼ਖਰ ਮਹਿਸੂਸ ਕਰ ਰਹੇ ਸਨ ਕਿ ਉਨ੍ਹਾਂ ਦੇ ਪਿੰਡ ਦਾ ਦੁਨੀਆਂ ਭਰ ‘ਚ ਨਾਂਅ ਰੌਸ਼ਨ ਹੋਇਆ ਹੈ। ਇਸ ਮੌਕੇ ਐਮ ਪੀ ਸਿੱਧੂ ਦੇ ਨਾਲ ਉਨ੍ਹਾਂ ਦੇ ਚਾਚਾ ਜੀ ਸ਼ ਭਾਗ ਸਿੰਘ ਮੱਲ੍ਹਾ (ਸਾਬਕਾ ਵਿਧਾਇਕ) ਅਤੇ ਸਿੱਧੂ ਸਾਹਿਬ ਦੇ ਭਰਾਤਾ ਸ਼ ਇੰਦਰਮੋਹਨ ਸਿੰਘ ਸਿੱਧੂ ਵੀ ਸ਼ਾਮਲ ਸਨ। ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸਮਾਗਮ ਮੌਕੇ ਸ਼ ਜਤੀ ਸਿੱਧੂ ਨੇ ਪਿੰਡ ਦੇ ਲੜਕੀਆਂ ਵਾਲੇ ਸਕੂਲ ਲਈ ਆਪਣੇ ਨਿਜ਼ੀ ਫੰਡ ‘ਚ ਸਵਾ ਲੱਖ ਰੁਪਏ ਦੀ ਥੈਲੀ ਭੇਂਟ ਕੀਤੀ। ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਕੈਨੇਡਾ ਆਉਣ ਦੇ ਚਾਹਵਾਨ ਸਾਫ਼ ਨੀਤ ਨਾਲ ਕੈਨੇਡਾ ਆਉਣ ਅਤੇ ਉਸ ਦੇਸ਼ ਦੇ ਅਕਸ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣੇ ਆਪ ‘ਚ ਵਿਸ਼ਵਾਸ਼ ਬਣਾ ਕੇ ਕੈਨੇਡਾ ਆਉਣ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਮੇਂ ਸਮੇਂ ਮੁਤਾਬਿਕ ਲੋੜ ਸਮੇਂ ਪਿੰਡ ਲਈ ਹਰ ਤਰਾਂ ਦੀ ਸਹਾਇਤਾ ਕਰਨ ਵਾਲੇ ਪਰਿਵਾਰਾਂ ‘ਚੋਂ ਇੱਕ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp