Skip to content
Sunday, November 1, 2026 3°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਕੈਨੇਡਾ ਦੀ ਏਅਰਫ਼ੋਰਸ ‘ਚ ਇੰਟੈਲੀਜੈਂਸ ਅਫ਼ਸਰ ਭਰਤੀ ਹੋਇਆ ਪਟਿਆਲਾ ਦਾ ਸਿੱਖ ਮੁੰਡਾ

By Admin Published 1 min read

ਪਟਿਆਲਾ, : ਪਟਿਆਲਾ ਦਾ ਇਕ ਸਿੱਖ ਲੜਕਾ ਅਰਸ਼ਦੀਪ ਸਿੰਘ ਧੰਜੂ ਕੈਨੇਡਾ ਦੀ ‘ਰੌਆਇਲ ਕੈਨੇਡੀਅਨ ਏਅਰਫੋਰਸ’ (ਆਰ.ਸੀ.ਏ.ਐਫ਼) ਵਿਚ ਬਤੌਰ ਆਫ਼ਿਸਰ ਭਰਤੀ ਹੋਇਆ ਹੈ। ਇਸ ਦਸਤਾਰਧਾਰੀ ਸਿੱਖ ਲੜਕੇ ਨੇ ਅਜੇ 20 ਸਾਲਾਂ ਦਾ ਜੂਨ ਮਹੀਨੇ ‘ਚ ਹੋਣਾ ਹੈ। ਉਸ ਦੀ ਇਸ ਪ੍ਰਾਪਤੀ ‘ਤੇ ਪਟਿਆਲਵੀਆਂ ਨੂੰ ਮਾਣ ਹੈ ਤੇ ਰਿਸ਼ਤੇਦਾਰ ਤੇ ਸ਼ੁਭਚਿੰਤਕ ਉਸਦੇ ਇਥੇ ਰਹਿੰਦੇ ਤਾਇਆ ਤੇ ਨਗਰ ਨਿਗਮ ਦੇ ਕੌਂਸਲਰ ਰਛਪਾਲ ਸਿੰਘ ਧੰਜੂ ਨੂੰ ਵਧਾਈਆਂ ਦੇ ਰਹੇ ਹਨ। ਅਰਸ਼ਦੀਪ ਸਿੰਘ ਧੰਜੂ ਦੇ ਪਿਤਾ ਅਮਰਜੀਤ ਸਿੰਘ ਧੰਜੂ ਪੰਜਾਬ ਪੁਲੀਸ ‘ਚ ਇੰਸਪੈਕਟਰ ਸਨ ਜਦੋਂ ਕਿ ਅਰਸ਼ਦੀਪ ਸਿੰਘ ਨੇ ਅਪਣੀ ਪੜ੍ਹਾਈ ਕੈਨੇਡਾ ‘ਚ ਹੀ ਪੂਰੀ ਕੀਤੀ ਹੈ।

ਕੌਂਸਲਰ ਰਛਪਾਲ ਸਿੰਘ ਧੰਜੂ ਨੇ ਦਸਿਆ ਕਿ ਉਨ੍ਹਾਂ ਦਾ ਭਤੀਜਾ ਸ਼ੁਰੂ ਤੋਂ ਹੀ ਪੜ੍ਹਾਈ ‘ਚ ਪੂਰੀ ਲਗਨ ਤੇ ਮਿਹਨਤ ਲਗਾਉਂਦਾ ਸੀ ਤੇ ਉਸਦਾ ਸੁਪਨਾ ਰੱਖਿਆ ਸੇਵਾਵਾਂ ‘ਚ ਜਾਣ ਦਾ ਸੀ, ਜਿਸ ਨੂੰ ਉਸਨੇ ਕੈਨੇਡਾ ‘ਚ ਜਾ ਕੇ ਪੂਰਾ ਕੀਤਾ ਹੈ। ਉਧਰ ਸ. ਧੰਜੂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp