ਟੋਰਾਂਟੋ- ਕੈਨੇਡਾ ਨੇ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਨਵੇਂ 100 ਮਾਮਲੇ ਦਰਜ ਕੀਤੇ ਹਨ , ਜਿਸ ਕਾਰਨ ਵਾਇਰਸ ਪੀੜਤਾਂ ਦੀ ਗਿਣਤੀ 45,493 ਹੋ ਗਈ ਹੈ। ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਕੈਨੇਡਾ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,549 ਹੋ ਗਈ ਹੈ। ਕਿਊਬਿਕ ਅਤੇ ਓਂਟਾਰੀਓ ਸੂਬੇ ਵਿਚ ਸਭ ਤੋਂ ਵੱਧ ਮਾਮਲੇ ਮਿਲੇ ਹਨ। ਕਿਊਬਿਕ ਵਿਚ 1,446 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 23,267 ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਓਂਟਾਰੀਓ ਵਿਚ 916 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇੱਥੇ 13,995 ਲੋਕ ਇਨਫੈਕਟਡ ਹਨ ਅਤੇ ਬ੍ਰਿਟਿਸ਼ ਕੋਲੰਬੀਆ ਵਿਚ 100 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1,948 ਲੋਕ ਪੀੜਤ ਹਨ ਤੇ ਅਲਬਰਟਾ ਵਿਚ 73 ਮੌਤਾਂ ਹੋ ਚੁੱਕੀਆਂ ਹਨ ਅਤੇ 4,233 ਲੋਕ ਕੋਰੋਨਾ ਦੀ ਲਪੇਟ ਵਿਚ ਹਨ।
ਸ਼ਨੀਵਾਰ ਨੂੰ ਕੈਨੇਡਾ ਦੇ ਨਿਊ ਬਰਨਜ਼ਵਿਕ ਸੂਬੇ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਨਾਲ ਸਬੰਧਤ ਪਾਬੰਦੀਆਂ ਨੂੰ ਹਟਾਉਣਾ ਸ਼ੁਰੂ ਕਰ ਰਹੇ ਹਨ। ਕੋਰੋਨਾ ਪਾਬੰਦੀ ਮਗਰੋਂ ਇਹ ਪਹਿਲਾ ਸੂਬਾ ਹੋਵੇਗਾ ਜੋ, ਮੁੜ ਖੁੱਲ੍ਹੇਗਾ।