Skip to content
Saturday, October 17, 2026 11°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਕੀ ਧਰਤੀ ‘ਤੇ ਆਏ ਸਨ ਏਲੀਅਨ? ਪੈਂਟਾਗਨ ਨੇ ਜਾਰੀ ਕੀਤੇ UFO ਦੇ 3 ਵੀਡੀਓ 

By Admin Published 2 min read
ਕੀ ਧਰਤੀ ਤੋਂ ਬਾਹਰ ਕਿਸੇ ਵੀ ਗ੍ਰਹਿ ਉੱਤੇ ਜੀਵਨ ਹੈ? ਅਤੇ ਕੀ ਦੂਸਰੇ ਗ੍ਰਹਿਆਂ ਦੇ ਜੀਵ ਧਰਤੀ ਉੱਤੇ ਆਏ ਹਨ? ਅੱਜ ਤੱਕ ਇਹ ਦਿਲਚਸਪ ਪ੍ਰਸ਼ਨ 100 ਪ੍ਰਤੀਸ਼ਤ ਦਾਅਵਿਆਂ ਨਾਲ ਨਹੀਂ ਮਿਲੇ ਹਨ।  ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਤਿੰਨ ਵੀਡੀਓਜ਼ ਗੁਪਤ ਸੂਚੀ ਤੋਂ ਹਟਾ ਕੇ ਜਾਰੀ ਕੀਤਾ ਹੈ ਜਿਸ ਨਾਲ ਇੱਕ ਵਾਰ ਮੁੜ ਏਲੀਅਨ ਚਰਚਾ ਵਿੱਚ ਹਨ। ਇਨ੍ਹਾਂ ਵਿਡੀਓਜ਼ ਵਿੱਚ ਯੂ.ਐੱਫ.ਓ. (ਅਣਪਛਾਤਾ ਫਲਾਇੰਗ ਆਬਜੈਕਟ – ਉਡਣ ਵਾਲੀ ਅਣਪਛਾਤੀ ਵਸਤੂ) ਦਿਖ ਰਹੇ ਹੈ, ਜਿਨ੍ਹਾਂ ਨੂੰ ਅਮਰੀਕੀ ਨੇਵੀ ਦੇ ਪਾਇਲਟਾਂ ਨੇ ਆਪਣੇ ਕੈਮਰੇ ਵਿੱਚ ਕੈਦ ਕੀਤਾ ਸੀ।

ਅਮਰੀਕੀ ਰੱਖਿਆ ਵਿਭਾਗ (ਡੀਓਡੀ) ਨੇ ਕਿਹਾ ਹੈ ਕਿ ਉਸ ਨੇ ਤਿੰਨੋਂ ਵੀਡਿਓ ਜਾਰੀ ਕਰਨ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਵਿੱਚੋਂ ਇਕ ਨੂੰ ਨਵੰਬਰ 2004 ਵਿੱਚ ਕੈਦ ਕੀਤਾ ਗਿਆ ਸੀ ਅਤੇ ਦੂਸਰੇ ਦੋ ਜਨਵਰੀ 2015 ਦੇ ਹਨ। ਉਨ੍ਹਾਂ ਨੂੰ 2007 ਅਤੇ 2017 ਵਿੱਚ ਅਣਅਧਿਕਾਰਤ ਤੌਰ ‘ਤੇ ਰਿਲੀਜ਼ ਕੀਤਾ ਗਿਆ ਸੀ।

ਰੱਖਿਆ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਡੀਓਡੀ ਇਸ ਵੀਡੀਓ ਨੂੰ ਲੋਕਾਂ ਦਾ ਇਹ ਵਹਿਮ ਸਾਫ ਕਰਨ ਲਈ ਜਾਰੀ ਕਰ ਰਿਹਾ ਹੈ ਕਿ ਜੋ ਫੁਟੇਜ਼ ਸਰਕੂਲੇਟ ਹੋ ਰਿਹਾ ਹੈ ਉਹ ਸੱਚ ਹੈ ਜਾਂ ਨਹੀਂ ਅਤੇ ਕੀ ਜਿਹੇ ਹੋਰ ਵੀਡੀਓਜ਼ ਹਨ ਜਾਂ ਨਹੀਂ। ਵੀਡੀਓ ਵਿੱਚ ਵੇਖੀ ਗਈ ਹਵਾਈ ਵਸਤੂ ਅਣਪਛਾਤੇ ਦੀ ਸ਼੍ਰੇਣੀ ਵਿੱਚ ਹੀ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਕ ਡੂੰਘੀ ਪੜਤਾਲ ਤੋਂ ਬਾਅਦ, ਵਿਭਾਗ ਨੇ ਫ਼ੈਸਲਾ ਲਿਆ ਹੈ ਕਿ ਇਨ੍ਹਾਂ ਵਿਡੀਓਜ਼ ਨੂੰ ਅਧਿਕਾਰਤ ਜਾਰੀ ਕਰਨ ਨਾਲ ਕੋਈ ਸੰਵੇਦਨਸ਼ੀਲ ਜਾਣਕਾਰੀ ਜਾਂ ਸਿਸਟਮ ਬਾਹਰ ਨਹੀਂ ਆਵੇਗਾ ਅਤੇ ਅਣਜਾਣ ਹਵਾਈ ਵਸਤੂ ਦੇ ਸੈਨਿਕ ਹਵਾਈ ਇਲਾਕੇ ਵਿੱਚ ਦਾਖ਼ਲ ਹੋਣ ਦੀ ਜਾਂਚ ਵੀ ਪ੍ਰਭਾਵਤ ਨਹੀਂ ਹੋਵੇਗੀ।

ਇਨ੍ਹਾਂ ਤਿੰਨਾਂ ਵਿਡੀਓਜ਼ ਦੀ ਸੱਚਾਈ ਦੀ ਪੁਸ਼ਟੀ ਪੈਂਟਾਗਨ ਨੇ 2019 ਵਿੱਚ ਕੀਤੀ ਗਈ ਸੀ। 2004 ਵਿੱਚ ਸਿਖਲਾਈ ਦੌਰਾਨ ਪਾਇਲਟਾਂ ਨੇ ਇਸ 40 ਫੁੱਟ ਲੰਮੀ ਅਣਪਛਾਤੇ ਚੀਜ਼ ਨੂੰ ਵੇਖਿਆ ਜੋ ਪਾਣੀ ਤੋਂ 50 ਫੁੱਟ ਉੱਪਰ ਘੁੰਮ ਰਿਹਾ ਸੀ।  ਇਸ ਤਰ੍ਹਾਂ 2015 ਵਿੱਚ ਵੀ ਦਿਖਿਆ। ਇਨ੍ਹਾਂ ਵਿੱਚੋਂ ਦੋ ਵੀਡੀਓ ਨੂੰ ਨਿਊਯਾਰਕ ਟਾਈਮਜ਼ ਨੇ 2017 ਵਿੱਚ ਪ੍ਰਕਾਸ਼ਤ ਕੀਤਾ ਸੀ। ਵੀਡੀਓ ਵਿੱਚ ਦਿਖ ਰਿਹਾ ਹੈ ਕਿ ਇੱਕ ਲੰਬਾਕਾਰ ਇੱਕ ਚੀਜ਼ ਅਸਮਾਨ ਵੱਲ ਵੱਧ ਰਹੀ ਹੈ।  ਇੱਕ ਪਾਇਲਟ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ, ਉਸ ਨੂੰ ਦੇਖੋ, ਇਹ ਘੁੰਮ ਰਿਹਾ ਹੈ। ਇਕ ਹੋਰ ਵੀਡੀਓ ਸਾਲ 2018 ਵਿੱਚ ਇਕ ਨਿੱਜੀ ਵਿਗਿਆਨ ਸੰਸਥਾ ‘ਟੂ ਦਿ ਸਟਾਰ ਅਕੈਡਮੀ’ ਵੱਲੋਂ ਜਾਰੀ ਕੀਤੀ ਗਈ ਸੀ। ਸੰਗਠਨ ਦਾ ਕਹਿਣਾ ਹੈ ਕਿ ਉਹ ਅਣਜਾਣ ਹਵਾਈ ਚੀਜ਼ਾਂ ਦਾ ਅਧਿਐਨ ਕਰਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp