Skip to content
Saturday, October 31, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਕੈਨੇਡਾ ‘ਚ ਸਤੰਬਰ ਮਹੀਨੇ ਘਰਾਂ ਦਾ ਮੁੱਲ ਸੂਚਕ ਅੰਕ 0.8% ਹੇਠਾਂ ਡਿਗਿਆ, ਮੰਦੇ ਦੀ ਕੀਤੀ ਭਵਿੱਖਬਾਣੀ

By Admin Published 2 min read

ਪਰ ਰਾਇਲ ਲੀਪੇਜ ਨੇ ਕਿਹਾ “ਕੀਮਤਾਂ ਵਧੀਆਂ”

ਟਰੌਂਟੋ (ਜੀਤ ਜਲੰਧਰੀ) :- ਟਰੌਂਟੋ ਵਿੱਚ ਘਰਾਂ ਦੀ ਕੀਮਤਾਂ ਹੇਠ ਡਿਗਣ ਕਾਰਨ ਕੈਨੇਡਾ ਵਿੱਚ *ਟਰਾਨੈਟ-ਨੈਸ਼ਨਲ ਬੈਂਕ ਕੰਪੋਜ਼ਿਟ ਹਾਊਸ ਪ੍ਰਾਈਸ ਇੰਡਿਕਸ* 0.8% ਹੇਠਾਂ ਆ ਗਿਆ ਹੈ। ਨੈਸ਼ਨਲ ਇੰਡਿਕਸ ਜਿਸ ਵਿੱਚ 11 ਸ਼ਹਿਰ ਆਉਂਦੇ ਹਨ ਇਸ ਮਹੀਨੇ ਵਿੱਚ 0.8% ਹੇਠਾਂ ਆ ਗਿਆ ਹੈ ਅਤੇ ਇਸ ਤਰ੍ਹਾਂ ਸਤੰਬਰ 2010 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਟਰੌਂਟੋ ਵਿੱਚ ਇਹ ਇੰਡਿਕਸ 2.7% ਹੇਠ ਡਿਗਿਆ ਹੈ। ਕੈਨੇਡਾ ਦੇ ਇਕ ਸੀਨੀਅਰ ਅਰਥਸ਼ਾਸ਼ਤਰੀ ਡੇਵਿਡ ਮਡਾਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆ ਵਿੱਚ ਘਰਾਂ ਦੀਆਂ ਕਮੀਤਾਂ ਦੇ ਵਾਧੇ ਵਿੱਚ ਖੜੋਤ ਅਤੇ ਹੋਰ ਗਿਰਾਵਟ ਆ ਜਾਵੇਗੀ ਅਤੇ ਨਾਲ ਇਹ ਵੀ ਕਿਹਾ ਹੈ ਕਿ ਜਦੋਂ ਇਸ ਸਾਲ ਦੇ ਅੰਤ ਵਿੱਚ ਮਾਰਗੇਜ਼ ਦੇ ਨਿਯਮ ਹੋਰ ਸਖਤ ਹੋ ਜਾਣਗੇ ਤਾਂ ਭੈੜਾ ਸਮਾਂ ਵੀ ਆ ਸਕਦਾ ਹੈ। ਅਪਰੈਲ 2017 ਤੋਂ ਬਾਅਦ ਜਦੋਂ ਸਰਕਾਰ ਨੇ ਵਿਦੇਸ਼ੀਆਂ ‘ਤੇ ਟੈਕਸ ਲਾਇਆ ਸੀ ਤਾਂ ਘਰਾਂ ਦੀਆਂ ਕੀਮਤਾਂ ਵਿੱਚ ਖੜੋਤ ਤੋਂ ਬਾਅਦ ਗਿਰਾਵਟ ਆ ਗਈ ਹੈ। ਪਰ ਅਗਰ ਪਿਛਲੇ ਸਾਲ ਸਤੰਬਰ 2016 ਤੋਂ ਸਤੰਬਰ 2017 ‘ਤੇ ਨਜ਼ਰ ਮਾਰੀਏ ਤਾਂ ਪਿਛਲੇ ਇਕ ਸਾਲ ਵਿੱਚ ਟਰੌਂਟੋ ਵਿੱਚ ਕੀਮਤਾਂ 18%, ਹੈਮਿਲਟਨ 19.5%, ਵਿਕਟੋਰੀਆ 14.7% ਅਤੇ ਵੈਨਕੂਵਰ ਵਿੱਚ 10.5% ਵਧੀਆਂ ਹਨ ਪਰ ਅਪਰੈਲ 2017 ਨਾਲੋਂ ਤਕਰੀਬਨ 12% ਘੱਟ ਗਈਆਂ ਹਨ।

ਦੂਸਰੇ ਪਾਸੇ ਰੀਅਲ ਅਸਟੇਟ ਕੰਪਨੀ ਰਾਇਲ ਲੀਪੇਜ਼ ਨੇ ਕਿਹਾ ਹੈ ਕਿ ਸਾਰੇ ਹੀ ਕੈਨੇਡਾ ਵਿੱਚ ਪਿਛਲੀ ਤਿਮਾਹੀ ਦੌਰਾਨ ਕੀਮਤਾਂ ਵਿੱਚ ਵਾਧਾ ਹੋਇਆ ਹੈ। ਰਾਇਲ ਲੀਪੇਜ ਮੁਤਾਬਿਕ ਜੀਟੀਏ, ਵੈਨਕੂਵਰ, ਮਾਂਟਰੀਆਲ, ਕੈਲਗਰੀ ਅਤੇ ਆਟਵਾ ਵਿੱਚ ਪਿਛਲੀ ਤਿਮਾਹੀ ਵਿੱਚ ਕੀਮਤਾਂ 1.5 ਤੋਂ ਲੈ ਕੇ 3.5 ਤੱਕ ਵੱਧ ਗਈਆਂ ਹਨ ਅਤੇ ਸਾਰੇ ਹੀ ਸ਼ਹਿਰਾਂ ਵਿੱਚ ਕੀਮਤਾਂ ਇੱਕੋ ਜਿਹੀਆਂ ਹੀ ਵਧੀਆਂ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp