Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Sports

ਕੈਨੇਡਾ ‘ਚ ਕਰਵਾਈ ਜਾ ਰਹੀ ‘ਚੈਂਪੀਅਨਜ਼ ਕਬੱਡੀ ਲੀਗ’ ਦੀਆਂ ਤਿਆਰੀਆਂ ਮੁਕੰਮਲ

By Admin Published 1 min read

ਸਰੀ, -ਕੈਨੇਡਾ ‘ਚ 9 ਜੁਲਾਈ ਤੋਂ 8 ਅਕਤੂਬਰ ਤੱਕ ਕਰਵਾਈ ਜਾ ਰਹੀ ‘ਚੈਂਪੀਅਨਜ਼ ਕਬੱਡੀ ਲੀਗ’ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਦੇ ਪ੍ਰਬੰਧਕਾਂ ਵਲੋਂ ਅੱਜ ਪੱਤਰਕਾਰ ਸੰਮੇਲਨ ਬੁਲਾ ਕੇ ਇਸ ਲੀਗ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਦੇ 14 ਮੈਚ ਟਰਾਂਟੋ ਤੇ ਐਬਟਸਫੋਰਡ ਦੇ ਇਨਡੋਰ ਸਟੇਡੀਅਮਾਂ ‘ਚ ਖੇਡੇ ਜਾਣਗੇ। ਪ੍ਰਬੰਧਕਾਂ ਸੁੱਖ ਪੰਧੇਰ, ਜਤਿੰਦਰ ਲੱਖਾ, ਜੋਤੀ ਸਮਰਾ ਤੇ ਸਾਥੀਆਂ ਨੇ ਦੱਸਿਆ ਕਿ ਇਸ ਲੀਗ ‘ਚ ਦੁਨੀਆ ਦੇ ਨਾਮਵਰ ਖਿਡਾਰੀ 6 ਟੀਮਾਂ ਬਣਾ ਕੇ ਆਪਸ ਵਿਚ ਭਿੜਨਗੇ। ਟਿਕਟਾਂ ਖਰੀਦ ਕੇ ਦੇਖੇ ਜਾਣ ਵਾਲੇ ਇਨ੍ਹਾਂ ਮੈਚਾਂ ਦਾ ਮਿਆਰ ਕਾਫੀ ਉਪਰ ਰੱਖਣ ਦਾ ਦਾਅਵਾ ਕੀਤਾ ਗਿਆ ਹੈ। ਪੰਧੇਰ ਨੇ ਦੱਸਿਆ ਕਿ ਇਸ ਲੀਗ ਦਾ ਮਕਸਦ ਕਬੱਡੀ ਨੂੰ ਨਸ਼ਿਆਂ ਵਲੋਂ ਲਾਈ ਜਾ ਰਹੀ ਢਾਹ ਤੋਂ ਬਚਾ ਕੇ ਹੰਭਲਾ ਮਾਰਨਾ ਹੈ ਤਾਂ ਕਿ ਮੁੜ ਕੇ ਕਬੱਡੀ ਪ੍ਰੇਮੀਆਂ ਨੂੰ ਇਸ ਖੇਡ ਨਾਲ ਜੋੜਿਆ ਜਾ ਸਕੇ। ਚੜ੍ਹ•ਦੇ ਪੰਜਾਬ ਤੋਂ ਇਲਾਵਾ ਲਹਿੰਦੇ ਪੰਜਾਬ, ਇਰਾਨ, ਸਿਆਰਾ ਲਿਓਨ, ਅਮਰੀਕਾ, ਇੰਗਲੈਂਡ ਤੇ ਮੇਜ਼ਬਾਨ ਕੈਨੇਡਾ ਤੋਂ ਵੀ ਕਾਫੀ ਖਿਡਾਰੀ ਖੇਡਣ ਲਈ ਇਕਰਾਰਨਾਮਾ ਕਰ ਚੁੱਕੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp