Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਸਲਮਾਨ ਦਾ ਐਨਾ ਕਸੂਰ ਨਹੀਂ ਜਿਨਾ ਰੌਲ਼ਾਂ ਪਾਇਆ ਜਾ ਰਿਹੈ

By Admin Published 2 min read

ਸਲਮਾਨ ਖ਼ਾਨ, ਭਾਰਤ ਦਾ ਸੱਭ ਤੋਂ ਚਹੇਤਾ ਤੇ ਵੱਡਾ ਪਰ ਫ਼ਿਲਮਾਂ ਤੋਂ ਬਾਹਰ, ਬੱਚਿਆਂ ਵਾਲੀਆਂ ਹਰਕਤਾਂ ਕਰਨ ਵਾਲਾ ਮਰਦ, ਮੁੜ ਤੋਂ ਵਿਵਾਦ ਵਿਚ ਫੱਸ ਗਿਆ ਹੈ। ਅਪਣੀ ਨਵੀਂ ਫ਼ਿਲਮ ‘ਸੁਲਤਾਨ’ ਦਾ ਪ੍ਰਚਾਰ ਕਰਦਿਆਂ ਉਨ੍ਹਾਂ ਅਪਣੇ ਪਹਿਲਵਾਨ ਵਾਲੇ ਰੋਲ ਦੀ ਸਿਖਲਾਈ ਤੇ ਸ਼ੂਟਿੰਗ ਤੋਂ ਬਾਅਦ ਵਾਲੀ ਅਪਣੀ ਥਕਾਵਟ ਨੂੰੰ ਇਕ ਬਲਾਤਕਾਰ ਦੇ ਪੀੜਤ ਨਾਲ ਜੋੜ ਦਿਤਾ। ਹੁਣ ਅੱਜਕਲ ਦੇ ਸੋਸ਼ਲ ਮੀਡੀਆ ਤੇ 24 ਘੰਟੇ ਚਲਣ ਵਾਲੇ ਟੀ.ਵੀ. ਚੈਨਲਾਂ ਦੇ ਜ਼ਮਾਨੇ ਵਿਚ ਇਸ ਤਰ੍ਹਾਂ ਦੀ ਟਿੱਪਣੀ ਨੂੰ ਨਜ਼ਰ ਅੰਦਾਜ਼ ਕਿਵੇਂ ਕੀਤਾ ਜਾ ਸਕਦਾ ਸੀ? ਭਾਰਤ ਦਾ ਬਚਪਨੇ ਵਿਚ ਅਟਕਿਆ ਹੋਇਆ ਮਰਦ, ਸਲਮਾਨ ਖ਼ਾਨ, ਹੁਣ ਹਰ ਕਿਸੇ ਦੇ ਵਾਰ ਦਾ ਨਿਸ਼ਾਨਾ ਬਣ ਗਿਆ ਹੈ।
ਔਰਤਾਂ ਦੇ ਸਵੈਮਾਣ ਨੂੰ ਠੇਸ ਪਹੁੰਚਾਉਣ ਕਾਰਨ, ਮਹਿਲਾ ਸੰਸਥਾਵਾਂ ਨੇ ਉਸ ਨੂੰ ਨੋਟਿਸ ਵੀ ਭੇਜ ਦਿਤਾ ਹੈ। ਪਿਤਾ, ਸਲੀਮ ਖ਼ਾਨ ਨੇ ਫਿਰ ਤੋਂ ਅਪਣੇ 50 ਸਾਲ ਦੇ ‘ਬੱਚੇ’ ਦੇ ਬੋਲਾਂ ਵਾਸਤੇ ਦੇਸ਼ ਤੋਂ ਮੁਆਫ਼ੀ ਮੰਗ ਲਈ ਹੈ ਪਰ ਸਲਮਾਨ ਆਪ ਚੁਪ ਬੈਠੇ ਹਨ। ਉਂਜ ਬੋਲਣ ਵੀ ਤਾਂ ਕੀ? ਸਲਮਾਨ ਨੇ ਅਪਣੇ ਪਹਿਲਵਾਨ ਦੇ ਰੋਲ ਲਈ ਪ੍ਰਾਪਤ ਕੀਤੀ ਜਾਣ ਵਾਲੀ ਸਿਖਲਾਈ ਦੇ ਦਰਦ ਦੀ ਤੁਲਨਾ ਦੁਨੀਆਂ ਦੇ ਸੱਭ ਤੋਂ ਬਦਤਰ ਜਬਰ ਯਾਨੀ ਬਲਾਤਕਾਰ ਨਾਲ ਕਰ ਦਿਤੀ।ਪਰ ਕੀ ਇਕ ਮਰਦ ਇਸ ਨੂੰ ਸਮਝ ਸਕਦਾ ਹੈ? ਸਲਮਾਨ ਖ਼ਾਨ ਨੇ ਅਪਣੇ ਵਲੋਂ ਸਮਝਣ ਦਾ ਯਤਨ ਤਾਂ ਕੀਤਾ। ਭਾਰਤ ਵਿਚ ਤਾਂ ਇਹੋ ਜਿਹੇ ਲੋਕ ਵੀ ਬੈਠੇ ਹਨ ਜੋ ਬਲਾਤਕਾਰ ਪੀੜਤਾ ਨੂੰ ਕਸੂਰਵਾਰ ਠਹਿਰਾਉਂਦਿਆਂ ਉਸ ਨੂੰ ਖ਼ੁਦਕੁਸ਼ੀ ਲਈ ਵੀ ਮਜਬੂਰ ਕਰ ਦਿੰਦੇ ਹਨ। ਸਿਆਸਤਦਾਨ ਬਲਾਤਕਾਰ ਨੂੰ ਜਵਾਨੀ ਦੀ ਮਾੜੀ ਜਹੀ ਗ਼ਲਤੀ ਕਹਿ ਦੇਂਦੇ ਹਨ। ਖਾਪ ਵਾਲੇ ਔਰਤਾਂ ਦੇ ਪੈਂਟ ਪਾਉਣ ਨੂੰ ਬਲਾਤਕਾਰ ਕਰਨ ਦਾ ਨਿਉਤਾ (ਸੱਦਾ) ਦੇਣਾ ਮੰਨਦੇ ਹਨ। ਅਜਿਹੇ ਦੇਸ਼ ਵਿਚ ਰਹਿੰਦੇ ਸਲਮਾਨ ਖ਼ਾਨ ਦੇ ਬਿਆਨ ਨੂੰ ਲੈ ਕੇ ਇੰਨਾ ਵੱਡਾ ਹੰਗਾਮਾ ਕਿਉ?

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp