Ad-Time-For-Vacation.png

ਕੇਂਦਰੀ ਪੰਜਾਬੀ ਲੇਖਕ ਸਭਾ ਉਤੱਰੀ ਅਮਰੀਕਾ ਵਲੋਂ ਪ੍ਰੋ: ਇਕਬਾਲ ਸਿੰਘ ਰਾਮੂੰਵਾਲੀਆ ਨਾਲ ਰੂਬਰੂ

ਸਰ੍ਹੀ –( ਰੂਪਿੰਦਰ ਖੈਰਾ ਰੂਪੀ ) 23 ਸਤੰਬਰ, 2016 ਸ਼ੁਕੱਰਵਾਰ ਸ਼ਾਮ ਨੂੰ 6 ਵਜੇ ਕੇਂਦਰੀ ਪੰਜਾਬੀ ਲੇਖਕ ਸਭਾ ਉਤੱਰੀ ਅਮਰੀਕਾ ਵਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਲੇਖਕ ਪ੍ਰੋ: ਇਕਬਾਲ ਸਿੰਘ ਰਾਮੂੰਵਾਲੀਆ ਨਾਲ ਰੂਬਰੂ ਗੱਲਬਾਤ ਕੀਤੀ ਗਈ । ਆਰੰਭ ਵਿੱਚ ਸਭਾ ਦੇ ਸਕੱਤਰ ਪ੍ਰਿਤਪਾਲ ਗਿੱਲ ਵਲੋਂ ਆਏ ਮੁੱਖ ਮਹਿਮਾਨ ਦਾ ਬੜੇ ਸਹਿਜ ਢੰਗ ਨਾਲ ਸਵਾਗਤ ਕੀਤਾ ਗਿਆ । ਸਭਾ ਦੇ ਮੁੱਢਲੇ ਮੈਂਬਰ ਅਤੇ ਸਾਬਕਾ ਖ਼ਜਾਨਚੀ ਸੁੱਚਾ ਸਿੰਘ ਕਲੇਰ ਵਲੋਂ ਸਭਾ ਦੀ ਸਥਾਪਤੀ ਅਤੇ ਸਰਗਰਮ ਮੈਂਬਰ ਜਿਨ੍ਹਾਂ ਨੇ ਸਭਾ ਦੇ ਵਿਕਾਸ ਅਤੇ ਹਿੱਤ ਲਈ ਆਪਣਾ ਯੋਗਦਾਨ ਪਾਇਆ ਬਾਰੇ ਸੰਖੇਪ ਸਹਿਤ ਜਾਣਕਾਰੀ ਦਿੱਤੀ ਗਈ । ਪ੍ਰਸਿੱਧ ਲੇਖਕ ਹਰਭਜਨ ਸਿੰਘ ਮਾਂਗਟ ਵਲੋਂ ਮੁੱਖ ਮਹਿਮਾਨ ਦੀ ਸਖਸ਼ੀਅਤ ਬਾਰੇ ਜਾਣਕਾਰੀ ਦਿੱਤੀ ਗਈ । ਸਭਾ ਦੇ ਡਾਇਰੈਕਟਰ ਸੁਰਜੀਤ ਸਿੰਘ ਮਾਧੋਪੁਰੀ ਨੇ ਪ੍ਰੋ: ਇਕਬਾਲ ਸਿੰਘ ਰਾਮੂੰਵਾਲੀਆ ਨੂੰ ਪੰਜਾਬੀ ਸਾਹਿਤ ਦਾ ਸੰਵੇਦਨਸ਼ੀਲ ਸਾਹਿਤਕਾਰ ਅਤੇ ਵਿਲਖੱਣ ਸਖਸ਼ੀਅਤ ਦਸਿਆ ਅਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ।

ਸਭਾ ਦੇ ਪ੍ਰਧਾਨ ਚਰਨ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਹਨਾਂ ਬਾਰੇ ਕੁੱਝ ਕਹਿਣਾ ਸੂਰਜ ਨੂੰ ਦੀਵਾ ਦਿਖਾਣਾ ਹੈ। ਜੋ ਕਿ ਅੰਗਰੇਜ਼ੀ ਦੇ ਪ੍ਰੋਫੇਸਰ ਅਤੇ ਸਾਹਿਤ ਦੇ ਖ਼ੇਤਰ ਵਿੱਚ ਕਹਾਣੀਕਾਰ, ਕਵੀ ਅਤੇ ਨਾਵਲਕਾਰ ਹਨ । ਉਪਰੰਤ ਪ੍ਰੋ: ਇਕਬਾਲ ਸਿੰਘ ਰਾਮੂੰਵਾਲੀਆ ਨੇ ਸਭ ਦੇ ਰੂਬਰੂ ਹੁੰਦਿਆਂ ਬਹੁਤ ਹੀ ਰੋਚਕ ਮਈ ਢੰਗ ਨਾਲ ਆਪਣੇ ਬਾਰੇ ਬਚਪਨ ਤੋਂ ਲੈਕੇ ਹੁਣ ਤੱਕ ਸਫ਼ਰ ਦੇ ਤਜ਼ਰਬੇ, ਘਾਲਣਾ, ਪ੍ਰੇਰਨਾ ਸਰੋਤ , ਮਿੱਠੀਆਂ ਕੌੜੀਆਂ ਯਾਦਾਂ, ਮਾਂ ਬਾਪ ਦਾ ਯੋਗਦਾਨ, ਗਾਉਣ ਵੱਲ ਰੁਝਾਨ ਅਤੇ ਆਪਣੇ ਸਾਹਤਿਕ ਸਫ਼ਰ ਨੂੰ ਵਿਸਥਾਰ ਸਹਿਤ ਦੱਸਿਆ ਜਿਸ ਵਿੱਚ ਕੁੱਝ ਕਵਿਤਾਵਾਂ ,ਕਹਾਣੀਆਂ ਅਤੇ ਨਾਵਲਾਂ ਦੇ ਨਾਮ ਵੀ ਸਾਂਝੇ ਕੀਤੇ ਗਏ । ਆਪਣੀਆਂ ਦੋ ਖ਼ੂਬਸੂਰਤ ਰਚਨਾਵਾਂ ਸਰੋਤਿਆਂ ਨਾਲ ਤਰਨੁੰਮ ਵਿੱਚ ਸਾਂਝੀਆਂ ਕੀਤੀਆਂ । ਉਨ੍ਹਾਂ ਨੇ ਆਪਣੀ ਸਿਹਤ ਨੂੰ ਲੈ ਕੇ ਕੁੱਝ ਤਜ਼ਰਬੇ ਅਤੇ ਕੁੱਝ ਚੰਗੀ ਸਹਿਤ ਰਖੱਣ ਲਈ ਅਸਾਨ ਨੁਸੱਖੇ ਵੀ ਸਾਂਝੇ ਕੀਤੇ । ਸਭਾ ਦੇ ਪ੍ਰਧਾਨ ਚਰਨ ਸਿੰਘ ਅਤੇ ਸਭ ਡਾਇਰੈਕਟਰਜ਼ ਅਤੇ ਸਭ ਮਹਿਮਾਨਾਂ ਦੀ ਹਾਜ਼ਰੀ ਵਿੱਚ ਪ੍ਰੋ: ਇਕਬਾਲ ਸਿੰਘ ਰਾਮੂੰਵਾਲੀਆ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ।
ਪ੍ਰਧਾਨ ਚਰਨ ਸਿੰਘ ,ਸਕਤੱਰ ਪ੍ਰਿਤਪਾਲ ਗਿੱਲ,ਖਜਾਨਚੀ ਰੂਪਿੰਦਰ ਖੈਰਾ ਰੂਪੀ ,ਡਾਇਰੈਕਟਰ ਸੁਰਜੀਤ ਸਿੰਘ ਮਾਧੋਪੁਰੀ, ਡਾਇਰੈਕਟਰ ਬਿਕੱਰ ਸਿੰਘ ਖੋਸਾ, ਡਾਇਰੈਕਟਰ ਦਰਸ਼ਨ ਸਿੰਘ ਸੰਘਾ, ਹਰਚੰਦ ਸਿੰਘ ਬਾਗੜੀ, ਹਰਭਜਨ ਸਿੰਘ ਮਾਗਟ, ਹਰਦਮ ਸਿੰਘ ਮਾਨ, ਡ:ਗੁਰਦਰਸ਼ਨ ਸਿੰਘ ਬਾਦਲ, ਸੁੱਚਾ ਸਿੰਘ ਕਲੇਰ, ਦਲਜੀਤ ਕਲਿਆਣ ਪੁਰੀ, ਹਰਜਿੰਦਰ ਸਿੰਘ ਚੀਮਾ, ਹਰਵੀਰ ਸਿੰਘ ਗਰੇਵਾਲ, ਗੁਰਨਾਮ ਸਿੰਘ ਕਲੇਰ,ਬਲਵਿੰਦਰ ਸਿੰਘ ਬਰਾੜ, ਇਦੰਰਪਾਲ ਸਿੰਘ ਸੰਧੂ, ਸੁੱਖਵਿੰਦਰ ਸਿੰਘ ਚੋਲਾ ( ਪਤੱਰਕਾਰ) ਨਰੇਸ਼ ਰੂਪਾਨਾ, ਅਲਮਸਤ ਦੇਸਲਪੁਰੀ, ਕੁਲਦੀਪ ਗਿੱਲ, ਇਕਬਾਲ ਸਿੰਘ । ਪ੍ਰੋਗਰਾਮ ਦੀ ਰਿਪੋਰਟ ਰੂਪਿੰਦਰ ਖੈਰਾ ਰੂਪੀ ਵਲੋਂ ਲਿਖੀ ਗਈ । ਮੁੱਖ ਮਹਿਮਾਨ ਅਤੇ ਹਾਜ਼ਰ ਸਰੋਤਿਆ ਲਈ ਖਾਣ ਪੀਣ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਸਭ ਨੇ ਮਿਲ ਜੁਲ ਕੇ ਆਨੰਦ ਮਾਣਿਆ । ਇਹ ਰੋਚਕ ਸ਼ਾਮ ਸਭਾ ਦੇ ਡਾਇਰੈਕਟਰ ਸੁਰਜੀਤ ਸਿੰਘ ਮਾਧੋਪੁਰੀ ਦੇ ਦਫ਼ਤਰ ਵਿਖੇ ਹੋਈ । ਸਭਾ ਇਹਨਾਂ ਦਾ ਖ਼ਾਸ ਧਨੰਵਾਦ ਕਰਦੀ ਹੈ ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.