Ad-Time-For-Vacation.png

ਕੁਲਦੀਪ ਸਿੰਘ ਸਿੱਧੂ ਸਰੀ ਸਿਟੀ ਪਾਰਕ, ਰਿਕਰੇਸ਼ਨ ਤੇ ਸਪੋਰਟਸ ਟੂਰਿਜਮ ਕਮੇਟੀ ਦੇ ਡਾਇਰੈਕਟਰ ਨਾਮਜ਼ਦ

ਸਰੀ – ਸਿਟੀ ਮੇਅਰ ਬਰੈਂਡਾ ਲੌਕ ਵਲੋਂ ਖਾਲਸਾ ਕਰੈਡਿਟ ਯੂਨੀਅਨ ਦੇ ਰੀਜ਼ਨਲ ਮੈਨੇਜਰ ਸ ਕੁਲਦੀਪ ਸਿੰਘ ਸਿੱਧੂ ਨੂੰ ਸਿਟੀ ਪਾਰਕਸ, ਰੀਕਰੇਸ਼ਨ ਅਤੇ ਸਪੋਰਟਸ ਟੂਰਿਜਮ ਕਮੇਟੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਮੇਅਰ ਵਲੋਂ ਜਾਰੀ ਨਿਯੁਕਤੀ ਪੱਤਰ ਵਿਚ ਸ ਕੁਲਦੀਪ ਸਿੰਘ ਸਿੱਧੂ ਦੀਆਂ ਸਵੈ ਸੇਵੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਉਕਤ ਕਮੇਟੀ ਵਿਚ ਵਲੰਟੀਅਰ ਸੇਵਾਵਾਂ ਲਈ ਉਤਸ਼ਾਹਿਤ ਕਰਦਿਆਂ ਸ਼ਹਿਰ ਦੇ ਵਿਕਾਸ ਵਿਚ ਮਹੱਤਵਪੂਰਣ ਯੋਗਦਾਨ ਦੀ ਉਮੀਦ ਪ੍ਰਗਟ ਕੀਤੀ ਹੈ।

ਉਨ੍ਹਾਂ ਦਾ ਨਵਾਂ ਕਾਰਜਕਾਲ 31 ਦਸੰਬਰ, 2026 ਤੱਕ ਹੋਵੇਗਾ।
ਸ ਕੁਲਦੀਪ ਸਿੰਘ ਸਿੱਧੂ, ਜੋ ਕਿ ਖਾਲਸਾ ਕ੍ਰੈਡਿਟ ਯੂਨੀਅਨ ਬੈਂਕ ਸਰੀ ਦੇ ਰੀਜ਼ਨਲ ਮੈਨੇਜਰ ਵਜੋਂ ਸੇਵਾ ਨਿਭਾਉਂਦੇ ਆ ਹੇ ਹਨ, ਲੋਅਰ ਮੇਨਲੈਂਡ  ਕਮਿਊਨਿਟੀ ਅਤੇ ਸਮਾਜਿਕ ਸੇਵਾ ਸਰਗਰਮੀਆਂ ਵਿੱਚ ਆਪਣੀ ਸ਼ਮੂਲੀਅਤ ਲਈ ਜਾਣੇ ਜਾਂਦੇ ਹਨ। ਸ ਸਿੱਧੂ ਨੇ ਆਪਣੀ ਇਸ ਨਿਯੁਕਤੀ ਲਈ ਮੇਅਰ ਬਰੈਂਡਾ ਲੌਕ ਦਾ ਧੰਨਵਾਦ ਕਰਦਿਆਂ ਸਰੀ ਸਿਟੀ ਦੀ ਪਾਰਕਸ, ਮਨੋਰੰਜਨ ਅਤੇ ਸਪੋਰਟਸ ਟੂਰਿਜ਼ਮ ਕਮੇਟੀ ਵਿੱਚ ਕਮਿਊਨਿਟੀ ਮੈਂਬਰ ਵਜੋਂ ਸੇਵਾ ਕਰਨ ਲਈ ਦੂਜੇ ਕਾਰਜਕਾਲ ਲਈ ਨਿਯੁਕਤੀ ਨੂੰ  ਇੱਕ ਵੱਡਾ ਸਨਮਾਨ ਦੱਸਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.